ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮੌੜ ਰੋਡ ਸਥਿਤ ਸੀ. ਆਰ. ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਵਿਸ਼ਵ ਧਰਤ ਦਿਵਸ ਮਨਾਇਆ ਗਿਆ | ਪਿ੍ੰਸੀਪਲ ਹਰਪਾਲ ਕੌਰ ਤੇ ਸਾਇੰਸ ਅਧਿਆਪਕਾ ਪੂਜਾ ਰਾਣੀ ਵਲੋਂ ਬੱਚਿਆਂ ਨੂੰ ਧਰਤੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਵਿਚਾਰ ਸਾਂਝੇ ਕੀਤੇ ਗਏ | ਇਸ ਸਮੇਂ ਬੱਚਿਆਂ ਵਲੋਂ ਧਰਤੀ ਦੀ ਮਹੱਤਤਾ ਨਾਲ ਸੰਬੰਧਿਤ ਭਾਸ਼ਣ ਤੇ ਕਵਿਤਾ ਪੇਸ਼ ਕੀਤੇ ਗਏ | ਬੱਚਿਆਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ | 'ਰੁੱਖ ਲਗਾਓ ਧਰਤ ਬਚਾਓ' ਦਾ ਨਾਅਰਾ ਲਗਾ ਕੇ ਸਾਇੰਸ ਅਧਿਆਪਕ ਗੁਰਜੀਤ ਕੌਰ ਵਲੋਂ ਅਨਮੋਲ ਗ੍ਰਹਿ ਧਰਤੀ ਨੂੰ ਬਚਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਜੀਨੀਆ ਰਾਣੀ, ਸੀਮਾ ਗੁਪਤਾ, ਤਰਨਪ੍ਰੀਤ ਕੌਰ, ਕੁਲਵਿੰਦਰ ਸਿੰਘ, ਚਰਨਦਾਸ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |