ਕੋਟਕਪੂਰਾ, 22 ਅਪੈ੍ਰਲ (ਮੋਹਰ ਸਿੰਘ)-8ਵੀਂ ਜਮਾਤ 'ਚੋਂ ਪੂਰੇ ਪੰਜਾਬ 'ਚੋਂ ਪਹਿਲੇ ਸਥਾਨ 'ਤੇ ਆਉਣ ਵਾਲੀ ਹੋਣਹਾਰ ਵਿਦਿਆਰਥਣ ਤਮੰਨਾ ਦੇ ਲਗਾਤਾਰ ਹੋ ਰਹੇ ਸਨਮਾਨ ਤਹਿਤ ਬਸੰਤ ਕੁਮਾਰ ਪ੍ਰਜਾਪਤੀ ਕੋਟਕਪੂਰਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ ਨੇ ਉਸ ਦਾ ਡਾ. ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ | ਇਸ ਮੌਕੇ ਬਸੰਤ ਕੁਮਾਰ ਪਰਜਾਪਤ ਨੇ ਆਖਿਆ ਕਿ ਕੋਈ ਸਮਾਂ ਸੀ ਜਦੋਂ ਮਾਪੇ ਆਪਣੀਆਂ ਲੜਕੀਆਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਸਨ ਭੇਜਦੇ ਤੇ ਚੁੱਲੇ ਚੌਂਕੇ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ, ਪਰ ਹੁਣ ਜਦੋਂ ਸਮਾਜ ਨੇ ਮੌਕਾ ਦਿੱਤਾ ਤਾਂ ਉਨ੍ਹਾਂ ਨੇ ਲੜਕਿਆਂ ਤੋਂ ਅੱਗੇ ਦੋ ਕਦਮ ਅੱਗੇ ਹੋ ਕੇ ਸਾਬਿਤ ਕੀਤਾ ਕਿ ਉਹ ਕਿਸੇ ਵੀ ਖੇਤਰ 'ਚ ਘੱਟ ਨਹੀਂ ਹਨ | ਉਨ੍ਹਾਂ ਕਿਹਾ ਕਿ ਬੇਟੀ ਤਮੰਨਾ ਨੇ 100 ਫ਼ੀਸਦੀ ਅੰਕ ਹਾਸਲ ਕਰਕੇ ਆਪਣਾ, ਮਾਪਿਆਂ, ਸਕੂਲ ਤੇ ਜੈਤੋ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ |