08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਡੇਰਾ ਬਾਬਾ ਗੰਗਾ ਰਾਮ ਜੀ ਸੇਵਾ ਸੰਮਤੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 23-04-2026
ਗਿੱਦੜਬਾਹਾ, 22 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਡੇਰਾ ਬਾਬਾ ਗੰਗਾ ਰਾਮ ਜੀ ਸੇਵਾ ਸੰਮਤੀ ਦੀ ਮੀਟਿੰਗ ਮਹੰਤ ਬਾਬਾ ਭਰਪੂਰ ਦਾਸ ਮਲਕਾਣੇ ਵਾਲਿਆਂ ਦੀ ਅਗਵਾਈ ਹੇਠ ਡੇਰਾ ਵਿਖੇ ਹੋਈ, ਜਿਸ 'ਚ ਬਾਬਾ ਸ੍ਰੀ ਗੰਗਾ ਰਾਮ ਜੀ ਦੀ 23 ਮਈ ਨੂੰ 95ਵੀਂ ਬਰਸੀ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਮਹੰਤ ਬਾਬਾ ਭਰਪੂਰ ਦਾਸ ਨੇ ਬਰਸੀ ਦੇ ਸੰਬੰਧ ਵਿਚ ਬਾਬਾ ਸ੍ਰੀ ਗੰਗਾ ਰਾਮ ਜੀ, ਬਾਬਾ ਸ੍ਰੀਚੰਦ ਜੀ ਤੇ ਵੀਰ ਬਜਰੰਗ ਬਲੀ ਜੀ ਨੂੰ ਵਿਧੀ ਅਨੁਸਾਰ ਸੱਦਾ ਪੱਤਰ ਦਿੱਤਾ ਤੇ ਬਾਬਾ ਸ੍ਰੀ ਗੰਗਾ ਰਾਮ ਜੀ ਬਰਸੀ ਸੁੱਖ ਸ਼ਾਂਤੀ ਨਾਲ ਨੇਪਰੇ ਚੜ੍ਹਣ ਦੀ ਅਰਦਾਸ ਕੀਤੀ ਤੇ ਹਰ ਸਾਲ ਦੀ ਤਰ੍ਹਾਂ ਬਰਸੀ ਮੌਕੇ ਲੱਗਣ ਵਾਲੇ ਲੰਗਰ ਸਮੱਗਰੀ ਲਈ ਰਾਸ਼ਨ ਇਕੱਠਾ ਕਰਨ ਵਾਲੀ ਟਰੈਕਟਰ-ਟਰਾਲੀ ਨੂੰ ਵਿਧੀ ਵਿਧਾਨ ਨਾਲ ਪੂਜਾ ਕਰਕੇ ਨਗਰ ਪਰਿਕਰਮਾ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਡੇਰਾ ਬਾਬਾ ਗੰਗਾ ਰਾਮ ਜੀ ਸੇਵਾ ਸੰਮਤੀ ਦੇ ਵਿਨੇ ਗੋਇਲ, ਵਿਜੇ ਗਰਗ, ਸੁਸ਼ੀਲ ਕੁਮਾਰ, ਪੰਨਾ ਲਾਲ ਸੱਚਦੇਵਾ, ਬਲਵੰਤ ਰਾਏ, ਸ਼ੀਤਲ ਬਾਂਸਲ, ਅਸ਼ੋਕ ਸ਼ਰਮਾ, ਰਮੇਸ਼ ਮਿੱਤਲ, ਰਾਜਿੰਦਰ ਕੁਮਾਰ ਸੰਨਿਆਸੀ ਪਟਵਾਰੀ, ਰਾਜ ਗਰਗ ਸੁਖਨਾ, ਰਾਜਪਾਲ ਸਿੰਘ, ਬਿੰਟਾ ਅਰੋੜਾ, ਸੁਭਾਸ਼ ਜੈਨ ਲਿੱਲੀ, ਅੰਮਿ੍ਤ ਗੋਇਲ, ਬਿੱਟੂ ਗਾਂਧੀ, ਵੇਦ ਸਿੰਘ ਬਾਵਾ, ਮਹਿੰਦਰ ਬਾਵਾ, ਰਾਜ ਬਹਾਦਰ ਸਿੰਘ, ਸੁਖਪਾਲ ਬੌਨਾ, ਜੱਸੀ ਹੁਸਨਰ, ਗੋਲਡੀ, ਮਨੋਜ ਮੋਜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਲਾਇੰਸ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਗੁਨਿਕਾ ਨੇ ਭੰਗੜੇ 'ਚ ਤੀਜਾ ਸਥਾਨ ਹਾਸਿਲ ਕੀਤਾ
Ad Position 24