ਕੋਟਕਪੂਰਾ, 22 ਅਪ੍ਰ੍ਰੈਲ (ਮੋਹਰ ਸਿੰਘ ਗਿੱਲ)-ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌਂ ਵਿਖੇ ਧਰਤੀ ਦਿਵਸ ਮਨਾਇਆ ਗਿਆ | ਸਕੂਲ ਦੇ ਬੱਚਿਆਂ ਨੇ ਉਤਸ਼ਾਹ ਨਾਲ ਇਹ ਦਿਨ ਮਨਾਇਆ | ਮੰਚ ਸੰਚਾਲਨ ਦੀ ਭੂਮਿਕਾ ਸੱਤਵੀਂ ਜਮਾਤ ਦੇ ਵਿਦਿਆਰਥੀ ਸੁਖਲਾਲਜੀਤ ਤੇ ਸ਼ਿਵਜੋਤ ਨੇ ਨਿਭਾਈ | ਸਭ ਤੋਂ ਪਹਿਲਾਂ ਬੱਚਿਆਂ ਨੇ ਧਰਤੀ ਮਾਂ ਨੂੰ ਬਚਾਉਣ ਲਈ ਸਹੁੰ ਚੁੱਕੀ | 7ਵੀਂ ਜਮਾਤ ਦੀ ਵਿਦਿਆਰਥਣ ਐਸ਼ਪ੍ਰੀਤ ਨੇ ਧਰਤੀ ਦਿਵਸ ਸਬੰਧੀ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਵਿਦਿਆਰਥਣ ਅਨੰਦਵੀਰ ਕੌਰ, ਯੁਵਰਾਜ, ਨਵਨੀਤ ਤੇ ਪਹਿਲੀ ਜਮਾਤ ਦੇ ਵਿਦਿਆਰਥੀ ਸਾਹਿਲ ਧੀਰ ਨੇ ਧਰਤੀ ਦਿਵਸ ਦੇ ਸਬੰਧ 'ਚ ਵੱਖ-ਵੱਖ ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਇਕ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ 'ਚ ਧਰਤੀ ਨੂੰ ਬਚਾਉਣ ਤੇ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ | ਇਸ ਤੋਂ ਬਾਅਦ 'ਪੇੜ ਲਗਾਓ, ਪੇੜ ਬਚਾਓ' ਗੀਤ 'ਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕੀਤਾ ਤੇ ਸਾਰਿਆਂ ਨੂੰ ਬੂਟੇ ਲਗਾਉਣ ਦਾ ਸੁਨੇਹਾ ਦਿੱਤਾ | ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਵਿਚ ਧਰਤੀ ਦਿਵਸ ਸਬੰਧੀ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ | ਸਕੂਲ ਦੇ ਐਮ.ਡੀ. ਬਲਜੀਤ ਸਿੰਘ, ਡਾਇਰੈਕਟਰ ਸੁਰਿੰਦਰ ਕੌਰ ਤੇ ਸਕੂਲ ਪਿ੍ੰਸੀਪਲ ਰੁਬੀਨਾ ਧੀਰ ਨੇ ਬੱਚਿਆਂ ਨੂੰ ਕੁਦਰਤੀ ਸਾਧਨ ਬਚਾਉਣ, ਬੂਟੇੇ ਲਗਾਉਣ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਬੱਚਿਆਂ ਨੂੰ ਧਰਤੀ ਮਾਂ ਦੀ ਸੰਭਾਲ ਬਾਰੇ ਪ੍ਰੇਰਿਤ ਕੀਤਾ |ੋ