15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੁਲਿਸ ਵਲੋਂ ਨਾਜਾਇਜ਼ ਅਸਲ੍ਹਾ ਬਰਾਮਦ

Ad Position 21
No active advertisement
ਅਜੀਤ ਡੈਸਕ 24-04-2026
ਫ਼ਰੀਦਕੋਟ, 23 ਅਪ੍ਰੈਲ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਤਲਵੰਡੀ ਰੋਡ 'ਤੇ ਦਸਮੇਸ਼ ਫਾਰਮੇਸੀ ਕਾਲਜ ਦੇ ਸਾਹਮਣੇ ਖਾਲੀ ਪਈ ਜਗ੍ਹਾਂ ਤੋਂ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਲਿਫਾਫ਼ੇ ਵਿਚ ਪਾ ਕੇ ਸੁੱਟਿਆ ਗਿਆ ਨਾਜਾਇਜ਼ ਅਸਲ੍ਹਾ ਬਰਾਮਦ ਕੀਤਾ ਗਿਆ ਹੈ | ਪੁਲਿਸ ਵਲੋਂ ਅਸਲੇ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਲਈ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਪ੍ਰਾਪਤ ਸੂਚਨਾ ਸਹਾਇਕ ਜਗਦੀਪ ਸ਼ਰਮਾ ਆਈ.ਆਰ.ਬੀ. ਕਾਊਾਟਰ ਇੰਟੈਲੀਜੈਂਸ ਯੂਨਿਟ ਫ਼ਰੀਦਕੋਟ ਨੇ ਦੱਸਿਆ ਕਿ ਉਹ ਤਲਵੰਡੀ ਰੋਡ 'ਤੇ ਦਸਮੇਸ਼ ਸਕੂਲ ਨਜ਼ਦੀਕ ਮੌਜੂਦ ਸਨ ਤਾਂ ਕਿਸੇ ਵਿਅਕਤੀ ਵਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਚਿੱਟੇ ਰੰਗ ਦੀ ਇਕ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਵਲੋਂ ਦਸਮੇਸ਼ ਫਾਰਮੇਸੀ ਕਾਲਜ ਤਲਵੰਡੀ ਰੋਡ, ਫ਼ਰੀਦਕੋਟ ਦੇ ਸਾਹਮਣੇ ਬੇ-ਆਬਾਦ ਖਾਲੀ ਜਗ੍ਹਾ ਵਿਚ ਹਰੇ ਰੰਗ ਦਾ ਲਿਫਾਫ਼ਾ ਰੱਖਿਆ ਗਿਆ ਹੈ ਤੇ ਉਹ ਮੌਕੇ ਤੋਂ ਫਰਾਰ ਹੋ ਗਏ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਜਾਂਚ ਕੀਤੀ ਗਈ ਤਾਂ ਹਰੇ ਰੰਗ ਦੇ ਲਿਫਾਫ਼ੇ ਵਿਚੋਂ ਇਕ ਪਿਸਟਲ .32 ਬੋਰ, ਸਮੇਤ ਮੈਗਜ਼ੀਨ ਤੇ ਦੋ ਰੋਂਦ ਜਿੰਦਾ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਫ਼ਰੀਦਕੋਟ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਤਹਿਮ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਲਈ ਪੜਤਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹੱਕਾਂ ਦੀ ਬਹਾਲੀ ਲਈ ਮਿਸਲ ਸਤਲੁਜ ਵਲੋਂ ਚੜ੍ਹਦੀ ਕਲਾ ਰੈਲੀ 3 ਨੂੰ - ਬਰਾੜ ਅਗਲੀ ਖ਼ਬਰ ਢਿੱਲਵਾਂ ਕਲਾਂ ਨਿਵਾਸੀ ਬਲਵੰਤ ਸਿੰਘ ਗਿੱਲ ਨਮਿਤ ਸ਼ਰਧਾਂਜ਼ਲੀ ਸਮਾਗਮ
Ad Position 24