18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-04-2026
ਦੋਰਾਹਾ, 24 ਅਪ੍ਰੈਲ (ਪੱਤਰ ਪ੍ਰੇਰਕ)-ਗੁਰੂ ਨਾਨਕ ਸਕੂਲ, ਦੋਰਾਹਾ ਵਿਖੇ ਸਥਾਪਨਾ ਦਿਵਸ ਮਨਾਇਆ ਗਿਆ | ਪਿ੍ੰਸੀਪਲ ਡੀ. ਪੀ. ਠਾਕੁਰ ਨੇ ਦੱਸਿਆ ਕਿ 1983 ਵਿਚ ਦੂਰਦਰਸ਼ੀ ਸੰਸਥਾਪਕ ਡਾ. ਈਸ਼ਵਰ ਸਿੰਘ ਮਲਹਾਂਸ, ਬੀਬੀ ਭਗਵੰਤ ਕੌਰ ਅਤੇ ਹੋਰ ਪ੍ਰਮੁੱਖ ਹਸਤੀਆਂ ਵਲੋਂ ਸਥਾਪਨਾ ਕੀਤੀ ਗਈ ਸੀ | ਇਸ ਲੰਮੇ ਅਰਸੇ ਦੌਰਾਨ ਸਕੂਲ ਇੱਕ ਪ੍ਰਸਿੱਧ ਸਿੱਖਿਆ ਕੇਂਦਰ ਵਜੋਂ ਉੱਭਰਿਆ, ਜੋ ਅਕਾਦਮਿਕ ਕੁਸ਼ਲਤਾ ਅਤੇ ਸਮੂਹਿਕ ਵਿਕਾਸ ਲਈ ਵਚਨਬੱਧ ਹੈ | ਇਸ ਪ੍ਰੋਗਰਾਮ ਦੌਰਾਨ ਸਭਿਆਚਾਰਕ ਅਤੇ ਸਾਹਿੱਤਿਕ ਪ੍ਰਸਤੁਤੀਆਂ ਦੀ ਲੜੀ ਪੇਸ਼ ਕੀਤੀ ਗਈ | ਸਕੂਲ ਗੀਤ ਅਤੇ ਇੱਕ ਝਾਕੀ ਰਾਹੀਂ ਮਾਹੌਲ ਵਿਚ ਆਪਣੇ ਪਣ ਦੀ ਭਾਵਨਾ ਭਰ ਦਿੱਤੀ | ਸੰਸਥਾਪਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕੋਰਿਓਗ੍ਰਾਫੀ ਪੇਸ਼ ਕੀਤੀ ਗਈ | ਗੁਰੂ ਨਾਨਕ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਸੰਸਥਾ ਨਾਲ ਜੁੜੀ ਆਪਣੀ ਗਹਿਰੀ ਭਾਵਨਾ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਸਿਰਫ਼ ਇੱਕ ਸੰਸਥਾ ਨਹੀਂ, ਬਲਕਿ ਕਦਰਾਂ-ਕੀਮਤਾਂ, ਦਰਸ਼ਨ ਅਤੇ ਸਮਾਜ ਸੇਵਾ ਦੀ ਜਿਉਂਦੀ ਜਾਗਦੀ ਵਿਰਾਸਤ ਹੈ | ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ ਨੇ ਆਪਣੇ ਸੰਬੋਧਨ ਵਿਚ ਸਕੂਲ ਦੀ ਤੁਲਨਾ ਇੱਕ ਮਜ਼ਬੂਤ ਥੰਮ ਨਾਲ ਕੀਤੀ, ਤੇ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਇਸ ਥੰਮ ਦੀ ਮਜ਼ਬੂਤੀ ਨੂੰ ਕਾਇਮ ਰੱਖਣ ਦਾ ਜਰੀਆ ਹਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਮੈਡੀਕਲ ਅਫ਼ਸਰ ਨੇ ਖੰਨਾ ਵਿਚ ਅਤਿ-ਆਧੁਨਿਕ ਕੈਥ ਲੈਬ ਦਾ ਕੀਤਾ ਉਦਘਾਟਨ ਅਗਲੀ ਖ਼ਬਰ 'ਆਪ' ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ-ਚੇਅਰਮੈਨ ਹੁੰਦਲ ਹਵਾਸ, ਚੌਹਾਨ <br/>
Ad Position 24