18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕਿਰਤ ਮੰਤਰੀ ਖ਼ਿਲਾਫ਼ ਰੋਸ ਧਰਨਾ 3 ਨੂੰ

Ad Position 21
No active advertisement
ਅਜੀਤ ਡੈਸਕ 25-04-2026
ਦੋਰਾਹਾ, 24 ਅਪ੍ਰੈਲ (ਮਨਜੀਤ ਸਿੰਘ ਗਿੱਲ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਆਨਲਾਈਨ ਮੀਟਿੰਗ ਕਰ ਕੇ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਖ਼ਿਲਾਫ਼ ਰੋਸ ਧਰਨਾ ਲਾਉਣ ਦਾ ਫ਼ੈਸਲਾ ਲਿਆ ਹੈ ਜਥੇਬੰਦੀ ਵਲੋਂ ਕਈ ਵਾਰ ਕਿਰਤ ਮੰਤਰੀ ਪਾਸੋਂ ਲਿਖਤੀ ਮੰਗ ਪੱਤਰਾਂ ਰਾਹੀਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦਾ ਡੇਲੀਵੇਜ ਕਾਮਾਂ ਬਹੁਤ ਹੀ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦਾ ਆ ਰਿਹਾ ਹੈ, ਜਿਸ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ ਵਿੱ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਿਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਦੋਰਾਹਾ ਰੇਂਜ ਪ੍ਰਧਾਨ, ਕੁਲਵੰਤ ਸਿੰਘ ਜਰਨਲ ਸਕੱਤਰ, ਬਲਜੀਤ ਸਿੰਘ, ਹਰਪ੍ਰੀਤ ਸਿੰਘ, ਬਿੱਟੂ ਸਿੰਘ, ਜਗਦੇਵ ਸਿੰਘ, ਹਰਵਿੰਦਰ ਸਿੰਘ ਅਤੇ ਰਮਜ਼ਾਨ ਖਾਂ ਨੇ ਕਿਹਾ ਕਿ ਜਿਹੜਾ ਸਾਡਾ ਛਿਮਾਹੀ ਤੇ ਤਨਖ਼ਾਹਾਂ ਵਿਚ ਵਾਧਾ ਕੀਤਾ ਜਾਦਾ ਹੈ, ਉਹ ਪਿਛਲੀਆਂ ਤਿੰਨ ਛਿਮਾਹੀਆਂ ਦਾ 383 ਰੁਪਏ ,163 ਰੁਪਏ,97 ਰੁਪਏ ਸਤੰਬਰ 2024 ਵਿਚ, ਮਾਰਚ 2025 ਨੂੰ 393 ਰੁਪਏ, ਸਤੰਬਰ 2025 ਨੂੰ 337 ਰੁਪਏ ਵਾਧਾ ਕੀਤਾ ਗਿਆ ਹੈ | ਇਸ ਵਾਧੇ ਨਾਲ ਸਾਡੀਆਂ ਤਨਖ਼ਾਹਾਂ ਵਿਚ ਨਾਂਮਾਤਰ ਹੀ ਵਾਧਾ ਹੁੰਦਾ ਹੈ | ਜੋ ਅੱਜ ਦੀ ਮਹਿੰਗਾਈ ਦਰ ਨਾਲ ਮੇਲ ਨਹੀਂ ਖਾਂਦਾ | ਘੱਟੋ-ਘੱਟ ਉਜ਼ਰਤਾਂ 'ਚ ਮਾਰਚ 2025, ਸਤੰਬਰ 2025 ਵਿੱਚ ਜਿਹੜਾ ਵਾਧਾ ਹੋਇਆ ਹੈ, ਉਹ ਵੀ ਨਾ ਮਾਤਰ ਹੀ ਸੀ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿਚ ਆਉਂਦੇ ਸਮੇਂ ਇਹ ਐਲਾਨ ਕੀਤਾ ਸੀ ਕਿ ਕੱਚੇ ਕਾਮਿਆਂ ਦੀਆਂ ਤਨਖ਼ਾਹਾਂ ਵਿਚ ਇਸ ਪ੍ਰਕਾਰ ਵਾਧਾ ਕੀਤਾ ਜਾਵੇਗਾ ਕਿ ਹਰ ਰੋਜ਼ ਦੀ ਦਿਹਾੜੀ 500 ਰੁਪਏ ਹੋਵੇਗੀ, ਪਰ ਜੋ ਹੁਣ ਤੱਕ ਵੀ ਨਹੀਂ ਹੋਇਆ | ਇਸ ਦੇ ਨਾਲ ਹੀ ਅਪਣੇ ਨਾਲ ਦੇ ਸੂਬੇ ਵਿਚ ਹਰਿਆਣਾ ਸਰਕਾਰ ਨੇ ਵੀ ਹੁਣ ਘੱਟੋ-ਘੱਟ ਉਜ਼ਰਤਾਂ ਅਨਸਕਿੱਲਡ ਵਰਕਰ ਦੀ ਕੈਟਾਗਰੀ 11200 ਰੁਪਏ ਵਿਚ 4000 ਰੁਪਏ ਦਾ ਛਿਮਾਹੀ ਵਿਚ ਵਾਧਾ ਕਰ ਕੇ 15200 ਰੁਪਏ 1 ਅਪ੍ਰੈਲ 2026 ਤੋਂ ਲਾਗੂ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਕਿਰਤ ਮੰਤਰੀ ਵਲੋਂ ਮੰਗਾਂ ਸਬੰਧੀ ਜਥੇਬੰਦੀ ਨੂੰ ਜਲਦੀ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਜਥੇਬੰਦੀ 3 ਮਈ ਨੂੰ ਹਲਕਾ ਖੰਨਾ ਵਿਖੇ ਰੋਸ ਰੈਲੀ ਕਰ ਕੇ ਝੰਡਾ ਮਾਰਚ ਕਰ ਕੇ ਪੰਜਾਬ ਸਰਕਾਰ ਦੇ ਕਿਰਤੀਆਂ ਪ੍ਰਤੀ ਜੋ ਅਸਲੀ ਸਰਕਾਰ ਦਾ ਚਿਹਰਾ ਹੈ, ਉਸ ਨੂੰ ਲੋਕਾਂ ਸਾਹਮਣੇ ਨੰਗਾ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਮਾਛੀਵਾੜਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਅਗਲੀ ਖ਼ਬਰ ਘੱਟੋ-ਘੱਟ ਉਜਰਤਾਂ 'ਚ ਵੱਡੀ ਪੱਧਰ 'ਤੇ ਕੀਤਾ ਜਾਵੇ ਵਾਧਾ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕਿਰਤ ਮੰਤਰੀ ਖ਼ਿਲਾ...
Ad Position 24