06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਠਿੰਡਾ ਰੋਡ 'ਤੇ ਹੋ ਰਹੇ ਨਾਜਾਇਜ਼ ਕਬਜ਼ੇ ਰੋਕਣ ਦੀ ਮੰਗ

Ad Position 21
No active advertisement
ਅਜੀਤ ਡੈਸਕ 26-04-2026
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬਠਿੰਡਾ ਰੋਡ 'ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਦੀ ਲੋਕਾਂ ਨੇ ਮੰਗ ਕੀਤੀ ਹੈ | ਇਹ ਸੜਕ ਪਿਛਲੇ ਸਮੇਂ ਵਿਚ ਨਵੀਂ ਬਣੀ ਸੀ ਅਤੇ ਇਸ ਦੇ ਪਾਸੀਂ ਇੰਟਰਲਾਕ ਟਾਈਲਾਂ ਲੱਗੀਆਂ ਹੋਈਆਂ ਹਨ ਅਤੇ ਬੂਟੇ ਵੀ ਲੱਗੇ ਹੋਏ ਹਨ | ਸੜਕ ਦੇ ਦੋਵੇਂ ਪਾਸੇ ਇੰਟਰਲਾਕ ਟਾਈਲਾਂ ਵਾਲੀ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ | ਕਈ ਥਾਵਾਂ 'ਤੇ ਸੜਕ ਤੱਕ ਝੁੱਗੀਆਂ ਅਤੇ ਸਬਜ਼ੀ ਤੇ ਫ਼ਲ ਵੇਚਣ ਵਾਲੀਆਂ ਰੇੜੀਆਂ ਅਤੇ ਪੱਕੀਆਂ ਦੁਕਾਨਾਂ ਵੀ ਲੱਗ ਰਹੀਆਂ ਹਨ | ਨਹਿਰੀ ਕਲੋਨੀ ਦੇ ਨੇੜੇ-ਤੇੜੇ ਹੋਰ ਵੀ ਨਾਜਾਇਜ਼ ਕਬਜ਼ੇ ਹੋ ਰਹੇ ਹਨ | ਜਿਸ ਨਾਲ ਸਫ਼ਾਈ ਅਤੇ ਸੁੰਦਰਤਾ 'ਤੇ ਅਸਰ ਪੈ ਰਿਹਾ ਹੈ, ਕਿਉਂਕਿ ਇਹ ਮੁੱਖ ਸੜਕ ਅੱਗੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦੇ ਆਲੇ-ਦੁਆਲੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਹਟਾਏ ਜਾਣ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਖੜ੍ਹੀ ਬਲੈਰੋ ਜੀਪ 'ਚ ਵੱਜੀ ਕਾਰ, ਚਾਲਕਾਂ ਨੂੰ ਲੱਗੀਆਂ ਮਾਮੂਲੀ ਸੱਟਾਂ <br/>
Ad Position 24
No active advertisement