ਫ਼ਰੀਦਕੋਟ, 25 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਅੱਜ ਸੁਭਾ ਫ਼ਰੀਦਕੋਟ-ਅੰਮਿ੍ਤਸਰ ਨੈਸ਼ਨਲ ਹਾਈਵੇ 54 'ਤੇ ਪਿੰਡ ਟਹਿਣਾ ਨਜ਼ਦੀਕ ਇਕ ਆਈ-20 ਕਾਰ ਨੇ ਸੜਕ 'ਤੇ ਖੜੀ ਬਲੈਰੋ ਜੀਪ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਦੋਨਾਂ ਗੱਡੀਆਂ ਨੂੰ ਕਾਫ਼ੀ ਨੁਕਸਾਨ ਪੁੱਜਾ ਪਰ ਗ਼ਨੀਮਤ ਰਹੀ ਕੇ ਕਾਰ 'ਚ ਸਵਾਰ ਦੋਨਾਂ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਘਟਨਾ ਸਥਾਨ 'ਤੇ ਸੜਕ ਸੁਰੱਖਿਆ ਦਸਤਾ ਵੀ ਪੁੱਜਾ ਪਰ ਦੋਨਾਂ ਧਿਰਾਂ ਵਲੋਂ ਕੋਈ ਕਾਰਵਾਈ ਜਾਂ ਇਲਾਜ ਦੀ ਗੱਲ ਨਹੀਂ ਕਹੀ | ਸੜਕ ਸੁਰੱਖਿਆ ਦਸਤੇ ਦੇ ਮੁਲਾਜ਼ਮ ਨੇ ਕਿਹਾ ਕਿ ਕੋਟਕਪੂਰਾ ਵਾਲੇ ਪਾਸੇ ਤੋਂ ਆਈ-20 ਕਾਰ ਆ ਰਹੀ ਸੀ ਜਿਸ ਦਾ ਚਾਲਕ ਦੇ ਨਾਲ ਬੈਠਾ ਮੋਬਾਇਲ ਫੋਨ 'ਚ ਰੁਝਿਆ ਹੋਇਆ ਸੀ | ਡਰਾਈਵਰ ਦਾ ਧਿਆਨ ਵੀ ਮੋਬਾਈਲ ਵੱਲ ਸੀ ਇਸ ਕਾਰਨ ਸਾਮਹਣੇ ਖੜੀ ਜੀਪ ਨੂੰ ਦੇਖ ਨਾ ਸਕਿਆ ਜਿਸ ਕਾਰਨ ਉਸ ਦੀ ਕਾਰ ਦੀ ਜੀਪ ਨਾਲ ਟੱਕਰ ਹੋ ਗਈ | ਉਨ੍ਹਾਂ ਕਿਹਾ ਕਿ ਸਵਾਰੀਆਂ ਦਾ ਬਚਾਅ ਰਿਹਾ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ | ਉਨ੍ਹਾਂ ਦੱਸਿਆ ਕਿ ਦੋਨਾਂ ਗੱਡੀਆਂ ਦੇ ਚਾਲਕਾਂ ਨੇ ਆਪਸੀ ਰਜਾਮੰਦੀ ਨਾਲ ਕੋਈ ਕਾਰਵਾਈ ਨਾ ਕਰਨ ਦੀ ਗਲ ਕਹੀ |