08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 26-04-2026
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਲੰਬੀਢਾਬ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਧਰਤੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰੋਗਰਾਮ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ | ਪਹਿਲੀ ਨਰਸਰੀ ਤੋਂ ਦੂਜੀ ਜਮਾਤ ਦੇ ਬੱਚਿਆਂ ਨੇ ਰੁੱਖ, ਪਾਣੀ ਦੀ ਬੂੰਦ ਤੇ ਧਰਤੀ ਵਾਂਗ ਤਿਆਰ ਹੋ ਕੇ ਵਾਤਾਵਰਨ ਨੂੰ ਬਚਾਉਣ ਬਾਰੇ ਕਵਿਤਾ ਤੇ ਮਾਡਲ ਰਾਹੀਂ ਸਮਝਾਇਆ | ਛੇਵੀਂ ਜਮਾਤ ਦੇ ਬੱਚਿਆਂ ਦੀ ਰੁੱਖ ਲਗਾਓ ਧਰਤੀ ਬਚਾਓ ਵਿਸ਼ੇ 'ਤੇ ਖ਼ਾਸ ਅਸੈਂਬਲੀ ਕਰਵਾਈ ਗਈ | ਸਭ ਤੋਂ ਪਹਿਲਾਂ ਸ਼ੁਰੂਆਤ ਵਿਚ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਇਸ ਉਪਰੰਤ ਕਵਿਤਾ, ਭਾਸ਼ਣ ਤੇ ਨਾਟਕ ਰਾਹੀਂ ਬੱਚਿਆਂ ਨੂੰ ਵਾਤਾਵਰਣ ਨੂੰ ਹਰਾ ਭਰਾ ਰੱਖਣ ਦਾ ਸੱਦਾ ਦਿੱਤਾ ਗਿਆ | ਨੌਵੀਂ ਤੇ ਦਸਵੀਂ ਕਲਾਸ ਦੇ ਬੱਚਿਆਂ ਨੂੰ ਅਲੱਗ-ਅਲੱਗ ਮਾਡਲ ਬਣਾ ਕੇ ਪਾਣੀ ਬਚਾਉਣ, ਧਰਤੀ ਨੂੰ ਹਰਾ-ਭਰਾ ਰੱਖਣ ਤੇ ਗਰੀਨ ਸਿਟੀ ਬਾਰੇ ਜਾਣੂ ਕਰਵਾਇਆ | ਇਸ ਮੌਕੇ ਪਿ੍ੰਸੀਪਲ ਨੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਬਚਣ ਲਈ ਪ੍ਰੇਰਿਤ ਕੀਤਾ | ਬੱਚਿਆਂ ਨੇ ਸਕੂਲ ਵਿਚ ਨਵੇਂ ਬੂਟੇ ਲਾ ਕੇ ਧਰਤੀ ਨੂੰ ਹਰਾ-ਭਰਾ ਰੱਖਣ ਦਾ ਆਗਾਜ਼ ਕੀਤਾ | ਇਸ ਤੋਂ ਇਲਾਵਾ ਹਰ ਸਾਲ ਬੂਟੇ ਲਾਉਣ ਅਤੇ ਪਾਲਣ ਪੋਸ਼ਣ ਸੰਬੰਧੀ ਵੀ ਅਧਿਆਪਕਾਂ ਵਲੋਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ |


Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਕਰਵਾਈ ਲਿਖਾਈ ਪ੍ਰਤੀਯੋਗਤਾ ਅਗਲੀ ਖ਼ਬਰ ਪ੍ਰਵਾਸੀ ਭਾਰਤੀਆਂ ਨੇ ਸਰਕਾਰੀ ਹਾਈ ਸਕੂਲ ਨਵੀਂ ਪਿੱਪਲੀ ਦੇ 30 ਬੱਚਿਆਂ ਨੂੰ ਸਕੂਲ ਬੈਗ ਵੰਡੇ <br/>
Ad Position 24