08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ-ਢਿੱਲਵਾਂ <br/>

Ad Position 21
No active advertisement
ਅਜੀਤ ਡੈਸਕ 26-04-2026
ਬਰਗਾੜੀ, 25 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਸ਼ੋਸਲ ਮੀਡੀਆ 'ਚ ਜਨਮ ਲੈਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਕੇ ਰਾਜ ਦੀ ਸੱਤਾ 'ਤੇ ਕਬਜ਼ਾ ਕੀਤਾ ਤੇ ਹੁਣ ਰਾਜ ਸਭਾ 'ਚ ਭੇਜੇ 7 ਵੱਡੇ ਕਾਰੋਬਾਰੀਆਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਿ ਭਾਜਪਾ 'ਚ ਸ਼ਾਮਿਲ ਹੋਣ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਕੋਈ ਠੋਸ ਵਿਚਾਰਧਾਰਾ ਨਹੀਂ ਅਤੇ ਨਾ ਇਸ ਨੇ ਪੰਜਾਬ ਦੇ ਭਲੇ ਲਈ ਕੁਝ ਕੀਤਾ ਹੈ | ਜਿਹੜੇ ਵੀ ਪੰਜਾਬ ਦੇ ਵਿਕਾਸ ਤੇ ਨੌਕਰੀਆਂ ਦੀਆਂ ਗੱਲਾਂ ਮੁੱਖ ਮੰਤਰੀ ਵਲੋਂ ਪ੍ਰਚਾਰੀਆਂ ਜਾ ਰਹੀਆਂ ਹਨ ਇਹ ਵੀ ਅਸਲ ਸਚਾਈ ਤੋਂ ਕੋਹਾਂ ਦੂਰ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਪ ਦੇ 7 ਸਾਂਸਦ ਮੈਂਬਰਾਂ ਵਲੋਂ ਪੰਜਾਬ ਦੇ ਵਿਕਾਸ 'ਚ ਕੋਈ ਯੋਗਦਾਨ ਨਾ ਪਾਉਣਾ ਅਤੇ ਬੀਤੇ ਚਾਰ ਸਾਲਾਂ ਦੀ ਕਾਰਗੁਜਾਰੀ ਇਹ ਕਿ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਬਣਾਉਣ ਦੀਆਂ ਗਾਰੰਟੀਆਂ ਦੇਣ ਵਾਲੀ ਪਾਰਟੀ ਦੇ ਰਾਜ 'ਚ ਨਸ਼ਾਖੋਰੀ, ਰਿਸ਼ਵਤਖੋਰੀ, ਭਿ੍ਸ਼ਟਾਚਾਰ, ਲੁਟਾਖੋਹਾਂ, ਕਤਲੋਗਾਰਰਦ ਆਦਿ ਬੁਰਾਈਆਂ ਸਭ ਹੱਦਬੰਨੇ ਪਾਰ ਕਰ ਗਈਆਂ ਹਨ | ਇਸ ਮੌਕੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਬੇਅੰਤ ਸਿੰਘ ਬੁਰਜ, ਰਣਜੀਤ ਸਿੰਘ ਘਾਰੂ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਗੁਰਮੀਤ ਸਿੰਘ ਪੱਪੂ ਬਰਾੜ, ਜਗਜੀਤ ਸਿੰਘ ਪ੍ਰਧਾਨ, ਸੁਰਜੀਤ ਸਿੰਘ ਸਰਾਂ, ਸਾਬਕਾ ਸਰਪੰਚ ਬਲਕਰਨ ਗੁਰੂਸਰ, ਭੁਪਿੰਦਰ ਸਿੰਘ ਬੁਰਜ ਹਰੀਕਾ, ਗੁਰਤੇਜ ਸਿੰਘ ਸੋਢੀ, ਪਰਦੀਪ ਸਿੰਘ ਠੇਕੇਦਾਰ, ਬਲਕਰਨ ਸਿੰਘ, ਸੁਰਜੀਤ ਸਿੰਘ ਲੰਭਵਾਲੀ, ਹਰਪ੍ਰੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਣ ਭੱਤਾ ਸਕੀਮ ਦੀ ਰਜਿਸਟ੍ਰੇਸ਼ਨ ਲਈ ਔਰਤਾਂ ਨੂੰ ਕੀਤਾ ਜਾ ਰਿਹਾ ਖੱਜਲ ਖੁਆਰ: ਲਖਵੀਰ ਸਿੰਘ ਲੱਖਾ <br/> ਅਗਲੀ ਖ਼ਬਰ ਇਲਾਜ ਲਈ ਆਉਣ ਵਾਲੇ ਵਹੀਕਲਾਂ ਵਾਲਿਆਂ ਨੂੰ 'ਠਿੱਠ' ਨਾ ਕੀਤਾ ਜਾਵੇ-ਬਰਾੜ <br/>
Ad Position 24