ਫ਼ਰੀਦਕੋਟ, 26 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਫ਼ਰੈਂਡਜ਼ ਕਲੱਬ ਰੈੱਸਟ ਹਾਊਸ ਫ਼ਰੀਦਕੋਟ ਦੀ ਨਵੀ ਕਾਰਜਕਾਰਨੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਸੰਜੀਵ ਟਿੰਕੂ ਮੌਂਗਾ ਨੂੰ ਪ੍ਰਧਾਨ, ਯੁਗੇਸ਼ ਗਰਗ ਨੂੰ ਮੀਤ ਪ੍ਰਧਾਨ, ਸੁਭਾਸ਼ ਜਿੰਦਲ ਨੂੰ ਜਨਰਲ ਸਕੱਤਰ, ਵਿਜੇਂਦਰ ਵਿਨਾਇਕ ਨੂੰ ਖਜ਼ਾਨਚੀ ਤੇ ਗੁਰਵਿੰਦਰ ਸਿੰਘ ਧਨੋਆ ਨੂੰ ਪੀ.ਆਰ.ਓ. ਚੁਣਿਆ ਗਿਆ | ਨਵੇਂ ਬਣੇ ਪ੍ਰਧਾਨ ਸੰਜੀਵ ਕੁਮਾਰ ਟਿੰਕੂ ਮੌਂਗਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਕਲੱਬ ਵਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸੰਜੀਵ ਕੁਮਾਰ ਖੁਰਾਣਾ ਚੇਅਰਮੈਨ, ਦਰਸ਼ਨ ਲਾਲ ਚੁੱਘ, ਗੌਰਾ ਮੌਂਗਾ, ਗੁਲਸ਼ਨ ਖੰਨਾ, ਸਤੀਸ਼ ਗਰੋਵਰ, ਗੌਤਮ ਬਾਂਸਲ, ਇੰਜ. ਅਜੈ ਬਾਂਸਲ, ਅਨਿਲ ਛਾਬੜਾ, ਚੰਦਨ ਕੱਕੜ, ਦਵਿੰਦਰ ਸਿੰਘ, ਦੀਪਕ ਕੁਮਾਰ ਦੀਪਾ, ਗੁਰਚਰਨ ਸਿੰਘ ਗਿੱਲ, ਗੁਰਚਰਨ ਸਿੰਘ ਭੰਗੜਾ ਕੋਚ, ਹੈਪੀ ਠੇਕੇਦਾਰ, ਕੀਮਤੀ ਖੰਨਾ, ਕੋਮਲ ਨਾਗਪਾਲ, ਪਵਨ ਮੌਂਗਾ, ਪ੍ਰੇਮ ਕਟਾਰੀਆ, ਤਰਸੇਮ ਕਟਾਰੀਆ, ਰਾਜੇਸ਼ ਕੁਮਾਰ ਸੇਠੀ, ਰਾਕੇਸ਼ ਮੌਂਗਾ, ਰਾਕੇਸ਼ ਸੱਚਦੇਵਾ, ਰਮੇਸ਼ ਗੇਰਾ, ਸਵਰਨ ਸਿੰਘ ਭੋਲਾ, ਸੁਧੀਰ ਛਾਬੜਾ, ਸੁਰਜੀਤਪਾਲ ਧਵਨ, ਯਸ਼ਪਾਲ ਚਾਵਲਾ, ਚੰਦਪਾਲੀ ਗਿਰੀ, ਰਜਨੀਸ਼ ਸ਼ਰਮਾ, ਰਮੇਸ਼ ਗੁਪਤਾ, ਰੌਸ਼ਨ ਟੱਕਰ, ਜਸਬੀਰ ਸਿੰਘ ਜੱਸੀ, ਯੁਗੇਸ਼ ਸੁਖੀਜਾ, ਡਾ. ਸੰਜੀਵ ਟਹਿਣਾ, ਰਾਜਿੰਦਰ ਕੁਮਾਰ ਅਗਰਵਾਲ, ਵਿਜੈ ਜੈਨ, ਯੋਗਾ ਟਰੇਨਰ ਚੰਦਰਭਾਨ ਆਦਿ ਹਾਜ਼ਰ ਸਨ |