28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

8 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-04-2026
ਕੋਟਕਪੂਰਾ, 26 ਅਪੈ੍ਰਲ (ਮੋਹਰ ਸਿੰਘ ਗਿੱਲ)-ਕਾਕਾ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਜੈਤੋ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੂੰ ਇਕ ਲਿਖਤੀ ਦਰਖ਼ਾਸਤ ਦੇ ਕੇ ਦੱਸਿਆ ਹੈ ਕਿ ਉਸ ਦੇ ਲੜਕੇ ਦੀ ਕਰੀਬ ਤਿੰਨ ਸਾਲ ਪਹਿਲਾਂ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ | ਉਸ ਨੂੰ ਬੀਮੇ ਦੇ ਕਲੇਮ ਵਜੋਂ 15 ਲੱਖ ਰੁਪਏ ਮਿਲੇ ਸਨ | ਜੋ ਐਸ.ਬੀ.ਆਈ ਬੈਕ ਫ਼ਰੀਦਕੋਟ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੇ ਸਨ | ਇਸ ਦੌਰਾਨ ਸ਼ਿਕਾਇਤਕਰਤਾ ਨੂੰ ਤਰਸੇਮ ਸਿੰਘ ਵਾਸੀ ਪਿੰਡ ਲੰਭਵਾਲੀ ਜ਼ਿਲ੍ਹਾ ਫ਼ਰੀਦਕੋਟ ਜੋ ਪ੍ਰਾਈਵੇਟ ਬੈਂਕਾਂ ਵਿਚ ਖ਼ਾਤੇ ਖੁਲ੍ਹਵਾਉਣ ਦਾ ਕੰਮ ਕਰਦਾ ਸੀ | ਉਸ ਨੂੰ ਮਿਲ ਕੇ ਕਹਿਣ ਲੱਗਾ ਕਿ 'ਮੈਂ ਤੇਰਾ ਖ਼ਾਤਾ ਕੋਟਕ ਮਹਿੰਦਰਾ ਬੈਂਕ ਕੋਟਕਪੂਰਾ ਵਿਖੇ ਪ੍ਰਾਈਵੇਟ ਬੈਂਕ ਵਿਚ ਖੁਲ੍ਹਵਾ ਦਿੰਦਾ ਹਾਂ | ਪ੍ਰਾਈਵੇਟ ਬੈਂਕ ਵਿਚ ਵਿਆਜ ਵੱਧ ਮਿਲਦਾ ਹੈ ਤਾਂ ਕਾਕਾ ਸਿੰਘ ਉਸ ਦੀਆਂ ਗੱਲਾਂ ਵਿਚ ਆ ਗਿਆ | ਤਰਸੇਮ ਸਿੰਘ ਨਾਲ ਬੈਂਕ ਵਿਚ ਜਾ ਕੇ 8 ਲੱਖ ਰੁਪਏ ਕੋਟਕ ਮਹਿੰਦਰਾ ਬੈਂਕ ਕੋਟਕਪੂਰਾ ਵਿਚ ਖ਼ਾਤਾ ਖੁਲ੍ਹਵਾ ਕੇ ਜਮ੍ਹਾਂ ਕਰਵਾ ਦਿੱਤੇ | ਕਾਕਾ ਸਿੰਘ ਨੇ ਅਨਪੜ੍ਹ ਹੋਣ ਕਾਰਨ ਬੈਂਕ ਦੇ ਖ਼ਾਤੇ ਨਾਲ ਆਪਣਾ ਨੰਬਰ ਅਟੈਚ ਨਹੀਂ ਕਰਵਾਇਆ ਅਤੇ ਤਰਸੇਮ ਸਿੰਘ ਦੀਆਂ ਗੱਲਾਂ ਵਿਚ ਆ ਕੇ ਤਰਸੇਮ ਸਿੰਘ ਦਾ ਫ਼ੋਨ ਨੰਬਰ ਅਟੈਚ ਕਰਵਾਉਣ ਦੀ ਸਹਿਮਤੀ ਦੇ ਦਿੱਤੀ | ਬੈਂਕ ਦੇ ਸਾਰੇ ਮੈਸੇਜ ਤੇ ਓ.ਟੀ.ਪੀ ਵਗੈਰਾ ਤਰਸੇਮ ਸਿੰਘ ਦੇ ਮੋਬਾਇਲ ਨੰਬਰ ਉਪਰ ਆਉਣ ਲੱਗ ਪਏ | ਇਸ ਤਰ੍ਹਾਂ ਮੁਦਈ ਨੂੰ ਭਰੋਸੇ ਵਿਚ ਲੈ ਕੇ ਤਰਸੇਮ ਸਿੰਘ ਨੇ ਖਾਤੇ ਵਿਚੋਂ ਕਈ ਟਰਾਂਜੈਕਸ਼ਨਾਂ ਅਤੇ ਯੂ.ਪੀ.ਆਈ ਰਾਹੀਂ ਪੈਸੇ ਕਢਵਾ ਲਏ | ਜਦ ਮੁਦਈ ਨੇ ਕਰੀਬ ਸਾਲ ਬਾਅਦ ਲੋੜ ਪੈਣ 'ਤੇ ਬੈਂਕ ਵਿਚ ਆ ਕੇ ਆਪਣੇ ਪੈਸੇ ਕਢਾਉਣ ਆਇਆ ਤਾਂ ਉਸ ਦੇ ਖ਼ਾਤੇ ਵਿਚ ਚੈਕ ਕਰਨ 'ਤੇ ਕੇਵਲ 5736 ਰੁਪਏ ਹੀ ਮੌਜੂਦ ਸਨ | ਬਾਕੀ ਸਾਰੇ ਪੈਸੇ ਤਰਸੇਮ ਸਿੰਘ ਨੇ ਠੱਗੀ ਮਾਰ ਕੇ ਕਢਵਾ ਲਏ ਸਨ | ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ 'ਤੇ ਇਸ ਸਬੰਧ 'ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਤਰਸੇਮ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਭਾਈ ਦਲੇਰ ਸਿੰਘ ਡੋਡ ਵਲੋਂ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਫ਼ਰੈਂਡਜ਼ ਕਲੱਬ ਫ਼ਰੀਦਕੋਟ ਦੇ ਸੰਜੀਵ ਮੌਂਗਾ ਪ੍ਰਧਾਨ ਬਣੇ
Ad Position 24