28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭਾਈ ਦਲੇਰ ਸਿੰਘ ਡੋਡ ਵਲੋਂ ਮੰਡੀਆਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 27-04-2026
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਿੱਜੀ ਸਹਾਇਕ ਭਾਈ ਦਲੇਰ ਸਿੰਘ ਡੋਡ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ | ਅੱਜ ਉਨ੍ਹਾਂ ਪਿੰਡ ਸਾਦਿਕ, ਜੰਡ ਸਾਹਿਬ, ਡੋਡ, ਘੁਗਿਆਣਾ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਤੇ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ | ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਲਿਫ਼ਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਦਾ ਬੁਰਾ ਹਾਲ ਹੈ | ਸਰਕਾਰ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਇਕ ਅਪ੍ਰੈਲ ਤੋਂ ਖਰੀਦ ਸ਼ੁਰੂ ਹੋਣੀ ਸੀ ਪਰ 18 ਅਪ੍ਰੈਲ ਤੋਂ ਸ਼ੁਰੂ ਹੋਈ ਜਿਸ ਨਾਲ ਪਹਿਲਾਂ ਹੀ ਕਿਸਾਨ ਪ੍ਰੇਸ਼ਾਨ ਸਨ, ਹੁਣ ਮੰਡੀਆਂ 'ਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਨਸ਼ਿਆਂ ਕਾਰਨ ਚਿੱਟੇ ਦਿਨ ਲੁੱਟਾਂ ਹੋ ਰਹੀਆਂ ਪਰ ਰਾਤ ਨੂੰ ਭਰੀਆਂ ਹੋਈਆਂ ਬੋਰੀਆਂ ਚੁੱਕੇ ਜਾਣ ਦਾ ਵੀ ਖਤਰਾ ਮੰਡਰਾ ਰਿਹਾ ਹੈ | ਇਸ ਮੌਕੇ ਸੂਬੇਦਾਰ ਹਰਬੰਸ ਸਿੰਘ ਮਾਨੀਵਾਲਾ, ਜਸਵਿੰਦਰ ਸਿੰਘ, ਸੋਨੂੰ ਸਾਦਿਕ, ਰਾਜਾ ਸਿੰਘ ਢਿੱਲੋਂ, ਸੁਖਵੰਤ ਸਿੰਘ ਭਾਊ, ਕਸ਼ਮੀਰ ਸਿੰਘ, ਗੁਰਪਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਆਰਥੋਪੀਡਿਕ ਮੈਡੀਕਲ ਕੈਂਪ ਅਗਲੀ ਖ਼ਬਰ 8 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ
Ad Position 24