28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮੁਫ਼ਤ ਆਰਥੋਪੀਡਿਕ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 27-04-2026
ਮਲੋਟ, 26 ਅਪ੍ਰੈਲ (ਪਾਟਿਲ)-ਰੋਟਰੀ ਕਲੱਬ ਚੈਂਪੀਅਨਜ਼ ਮਲੋਟ ਵਲੋਂ ਵਿਸ਼ਾਲ ਮੁਫ਼ਤ ਆਰਥੋਪੀਡਿਕ ਮੈਡੀਕਲ ਕੈਂਪ ਲਗਾਇਆ ਗਿਆ | ਇਹ ਕੈਂਪ ਕਲੱਬ ਪ੍ਰਧਾਨ ਨਵੀਨ ਗੋਇਲ ਦੀ ਅਗਵਾਈ ਤੇ ਸਕੱਤਰ ਰਾਕੇਸ਼ ਮੋਹਨ ਮੱਕੜ ਦੇ ਮਾਰਗ ਦਰਸ਼ਨ ਹੇਠ ਸਫ਼ਲਤਾਪੂਰਵਕ ਸਮਾਪਤ ਹੋਇਆ | ਐਡਵਰਡ ਗੰਜ ਵੈੱਲਫ਼ੇਅਰ ਐਸੋਸੀਏਸ਼ਨ ਦੀ ਚੇਅਰਪਰਸਨ ਸਾਰਿਕਾ ਗਰਗ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ | ਉਨ੍ਹਾਂ ਦੇ ਨਾਲ ਸਮਾਜ ਸੇਵੀ ਜੋਨੀ ਗਰਗ ਤੇ ਡਾਇਰੈਕਟਰ ਗੁਰਚਰਨ ਗਰੋਵਰ ਵੀ ਸਨ | ਕੈਂਪ 'ਚ ਬਾਂਸਲ ਹਸਪਤਾਲ ਤੇ ਕੈਂਸਰ ਸੈਂਟ, ਬਠਿੰਡਾ ਤੋਂ ਪ੍ਰਸਿੱਧ ਮਾਹਿਰ ਡਾ. ਪ੍ਰਦੀਪ ਬਾਂਸਲ (ਐੱਮ.ਐੱਸ. ਆਰਥੋ) ਨੇ ਆਪਣੀ ਟੀਮ ਦੇ ਨਾਲ 130 ਮਰੀਜ਼ਾਂ ਦੀ ਜਾਂਚ ਕੀਤੀ ਤੇ ਢੁਕਵੀਂ ਡਾਕਟਰੀ ਸਲਾਹ ਦਿੱਤੀ | ਉਨ੍ਹਾਂ ਦੀਆਂ ਹੱਡੀਆਂ ਤੇ ਜੋੜਾਂ ਦੀਆਂ ਸਮੱਸਿਆਵਾਂ ਲਈ ਹੱਡੀਆਂ ਦਾ ਬੀ.ਐੱਮ.ਡੀ. ਟੈੱਸਟ ਤੇ ਯੂਰਿਕ ਟੈੱਸਟ ਮੁਫ਼ਤ ਕੀਤੇ ਗਏ | ਗੁਪਤਾ ਮੈਡੀਕਲ ਹਾਲ ਮਲੋਟ ਦੇ ਸੰਚਾਲਕ ਰਜਤ ਗੁਪਤਾ ਦੇ ਸਹਿਯੋਗ ਨਾਲ ਸਾਰੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ | ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ਦੇ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ | ਸਥਾਨਕ ਨਿਵਾਸੀਆਂ ਨੇ ਰੋਟਰੀ ਕਲੱਬ ਦੇ ਇਸ ਮਾਨਵਤਾਵਾਦੀ ਯਤਨ ਦੀ ਸ਼ਲਾਘਾ ਕੀਤੀ | ਇਸ ਮੌਕੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਦਾ ਸ਼ਲਾਘਾਯੋਗ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਗੁਰਮੁੱਖ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਈ ਦਲੇਰ ਸਿੰਘ ਡੋਡ ਵਲੋਂ ਮੰਡੀਆਂ ਦਾ ਦੌਰਾ
Ad Position 24