ਸੰਗਰੂਰ, 26 ਅਪ੍ਰੈਲ (ਅਮਨਦੀਪ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਆਮ ਲੋਕਾਂ, ਵਲੰਟੀਅਰਾਂ ਨੂੰ ਪ੍ਰਤੀਨਿਧਾਂ ਦੇਣ ਦਾ ਦਾਅਵਾ ਕਰਨ ਵਾਲੀ ਆਪ ਪਾਰਟੀ ਨੇ ਅਮੀਰ ਘਰਾਣਿਆਂ, ਵਾਪਰੀਆਂ ਨੂੰ ਰਾਜ ਸਭਾ ਭੇਜ ਕੇ ਪਹਿਲਾ ਹੀ ਇਹ ਸਿੱਧ ਕਰ ਦਿੱਤਾ ਸੀ ਕਿ ਇਹ ਪਾਰਟੀ ਹੁਣ ਖ਼ਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਅਤੇ ਹੁਣ ਉਪਰੋਕਤ ਵਪਾਰੀਆਂ ਨੇ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਆਪ ਪਾਰਟੀ ਨੂੰ ਇੱਕ ਵੱਡਾ ਕਰਾਰਾ ਝਟਕਾ ਦਿੱਤਾ ਹੈ |