28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਨਰੇਸ਼ ਅਗਰਵਾਲ ਲਾਇਨਜ਼ ਕਲੱਬ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 27-04-2026
ਕੋਟਕਪੂਰਾ, 26 ਅਪ੍ਰੈਲ (ਮੋਹਰ ਸਿੰਘ ਗਿੱਲ)-ਲਾਇਨਜ਼ ਕਲੱਬ ਕੋਟਕਪੂਰਾ ਦੀ ਮੀਟਿੰਗ ਪ੍ਰਧਾਨ ਅਮਰਨਾਥ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਸਾਲ 2026-27 ਲਈ ਲਾਇਨਜ਼ ਕਲੱਬ ਕੋਟਕਪੂਰਾ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ | ਸਾਲ 2026-27 ਲਈ ਲਾਇਨਜ਼ ਕਲੱਬ ਦੀ ਨਵੀਂ ਟੀਮ ਦੀ ਚੋਣ ਲਈ ਰਾਜ ਅਗਰਵਾਲ ਚੇਅਰਮੈਨ, ਪਾਸਟ ਡਿਸਟਿ੍ਕ ਗਵਰਨ ਰਵੀ ਗੋਇਲ, ਵਿਜੇ ਅਰੋੜਾ, ਰਵਿੰਦਰ ਗਰਗ ਅਤੇ ਆਰ.ਐਸ. ਰਾਣਾ 'ਤੇ ਆਧਾਰਿਤ ਨੋਮੀਨੇਸ਼ਨ ਕਮੇਟੀ ਵਲੋਂ ਪ੍ਰਧਾਨ ਲਾਇਨ ਨਰੇਸ਼ ਅਗਰਵਾਲ, ਸਕੱਤਰ ਵਿਪਨ ਗੁਪਤਾ, ਖ਼ਜ਼ਾਨਚੀ ਨਰਿੰਦਰ ਅਗਰਵਾਲ ਤੇ ਪੀ. ਆਰ. ਓ ਵਿਨੋਦ ਬਾਂਸਲ ਦਾ ਪੇਸ਼ ਕੀਤਾ ਗਿਆ, ਜਿਸ ਦੀ ਹਾਊਸ 'ਚ ਮੌਜੂਦ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਉਕਤ ਅਹੁਦੇਦਾਰੀਆਂ ਦੀ ਪ੍ਰਵਾਨਗੀ ਦਿੱਤੀ ਗਈ | ਇਸ ਮੌਕੇ ਸਵਤੰਤਰ ਗੋਇਲ ਸਕੱਤਰ, ਦਿਨੇਸ਼ ਮਿੱਤਲ ਖ਼ਜ਼ਾਨਚੀ, ਰੋਹਿਤ ਮਿੱਤਲ, ਵਿਸ਼ਾਲ ਗੋਇਲ, ਪਵਨ ਮਿੱਤਲ, ਅਸ਼ੋਕ ਗੋਇਲ, ਐਚ.ਐਸ.ਮੱਕੜ, ਸਤੀਸ਼ ਸਿੰਗਲਾ, ਲਲਿਤ ਗੋਇਲ ਅਤੇ ਨਵਨੀਤ ਅਗਰਵਾਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੇਸ਼ਮ ਸਿੰਘ ਸੰਗਰਾਹੂਰ ਨਮਿਤ ਸ਼ਰਧਾਂਜ਼ਲੀ ਸਮਾਗਮ ਅਗਲੀ ਖ਼ਬਰ ਆਮ ਆਦਮੀ ਪਾਰਟੀ ਤਾਸ਼ ਦੇ ਪੱਤਿਆਂ ਵਾਂਗ ਢਹਿ ਰਹੀ ਹੈ, ਹੁਣ ਕੇਵਲ ਕਾਂਗਰਸ ਹੀ ਸਰਕਾਰ ਬਣਾਉਣ ਦੇ ਸਮਰੱਥ-ਭਿੰਡਰ
Ad Position 24