28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਰੇਸ਼ਮ ਸਿੰਘ ਸੰਗਰਾਹੂਰ ਨਮਿਤ ਸ਼ਰਧਾਂਜ਼ਲੀ ਸਮਾਗਮ

Ad Position 21
No active advertisement
ਅਜੀਤ ਡੈਸਕ 27-04-2026
ਸਾਦਿਕ, 26 ਅਪ੍ਰੈਲ (ਆਰ. ਐਸ. ਧੁੰਨਾ)-ਅਦਾਰਾ 'ਅਜੀਤ' ਉਪ ਦਫ਼ਤਰ ਫ਼ਰੀਦਕੋਟ ਦੇ ਕੰਪਿਊਟਰ ਆਪ੍ਰੇਟਰ ਰਾਜਵਿੰਦਰ ਸਿੰਘ, ਰਵਿੰਦਰ ਸਿੰਘ ਤੇ ਸਿਮਰਦੀਪ ਕੌਰ ਦੇ ਸਤਿਕਾਰਯੋਗ ਪਿਤਾ ਸਵ: ਰੇਸ਼ਮ ਸਿੰਘ ਸੰਗਰਾਹੂਰ ਨਮਿਤ ਸ਼ਰਧਾਂਜ਼ਲੀ ਸਮਾਗਮ ਪਿੰਡ ਸੰਗਰਾਹੂਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਜਿਸ ਵਿਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਸਾਹਿਬਾਨ, ਧਾਰਮਿਕ, ਸਮਾਜਿਕ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਸਮਾਗਮ ਦੇ ਪਹਿਲੇ ਪਹਿਰ 'ਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਰਾਗੀ ਜਥੇ ਨੇ ਕੀਰਤਨ ਕੀਤਾ | ਇਸ ਮੌਕੇ ਹੋਏ ਸ਼ਰਧਾਂਜ਼ਲੀ ਸਮਾਗਮ ਵਿਚ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਬੀਬੀ ਬੇਅੰਤ ਕੌਰ ਸੇਖੋਂ ਸੁਪਤਨੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਉਪ ਦਫ਼ਤਰ 'ਅਜੀਤ' ਫ਼ਰੀਦਕੋਟ ਦੇ ਇੰਚਾਰਜ ਜਸਵੰਤ ਸਿੰਘ ਪੁਰਬਾ ਨੇ ਵਿਛੜੀ ਰੂਹ ਦੇ ਜੀਵਨ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਦੱਸਿਆ ਕਿ ਸਵ: ਰੇਸ਼ਮ ਸਿੰਘ ਸੰਗਰਾਹੂਰ ਨੇ ਸਿੱਖਿਆ ਵਿਭਾਗ ਪੰਜਾਬ 'ਚ ਦਰਜਾ ਚਾਰ ਕਰਮਚਾਰੀ ਵਜੋਂ ਆਪਣੀ ਸ਼ਾਨਦਾਰ ਸੇਵਾ ਨਿਭਾਈ ਤੇ ਆਪਣੇ ਦੋਹਾਂ ਸਪੁੱਤਰਾਂ ਰਾਜਵਿੰਦਰ ਸਿੰਘ, ਰਵਿੰਦਰ ਅਤੇ ਸਪੁੱਤਰੀ ਸਿਮਰਦੀਪ ਕੌਰ ਨੂੰ ਉੱਚ ਵਿਦਿਆ ਹਾਸਿਲ ਕਰਵਾ ਕੇ ਸਮੇਂ ਦਾ ਹਾਣੀ ਬਣਾਇਆ | ਜਸਵੰਤ ਸਿੰਘ ਪੁਰਬਾ ਨੇ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜਿਆ ਗਿਆ ਸ਼ੋਕ ਸੁਨੇਹਾ ਪੜ੍ਹ ਕੇ ਸੁਣਾਇਆ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਗੁਰਚਰਨ ਸਿੰਘ, ਬੇਅੰਤ ਸਿੰਘ, ਹਮੀਰ ਸਿੰਘ ਸਰਪੰਚ, ਸੁਖਦੇਵ ਸਿੰਘ ਬਰਾੜ, ਜਸਵੀਰ ਸਿੰਘ, ਗਮਦੂਰ ਸਿੰਘ ਬਰਾੜ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ, ਗੁਰਮੇਲ ਸਿੰਘ ਬਰਾੜ, ਉੱਤਮ ਸਿੰਘ ਡੋਡ, ਐਡਵੋਕੇਟ ਸਰਬਜੀਤ ਕੌਰ ਆਪ ਆਗੂ, ਗੁਰਜੰਟ ਸਿੰਘ ਬਰਾੜ, ਰਵਿੰਦਰ ਸਿੰਘ ਰਿੰਕੂ, ਜਥੇਦਾਰ ਗੁਰਦੇਵ ਸਿੰਘ, ਸੈਕਟਰੀ ਗੁਰਭੇਜ ਸਿੰਘ ਬਰਾੜ, ਪਰਮਿੰਦਰ ਸਿੰਘ ਬਰਾੜ, ਪੰਚ ਗੁਰਨੈਬ ਸਿੰਘ, ਬਲਦੇਵ ਸਿੰਘ ਲਹਿਰੀ, ਪਿਆਰਾ ਸਿੰਘ, ਅਦਾਰਾ 'ਅਜੀਤ' ਤੋਂ ਸਰਬਜੀਤ ਸਿੰਘ, ਸਤੀਸ਼ ਕੁਮਾਰ, ਮੋਹਰ ਗਿੱਲ, ਗੁਰਭੇਜ ਸਿੰਘ ਚੌਹਾਨ, ਸੁਖਮੰਦਰ ਸਿੰਘ ਬਰਾੜ, ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ, ਗੁਰਪ੍ਰੀਤ ਸਿੰਘ, ਜਗਵਿੰਦਰ ਸਿੰਘ ਮੰਮੂ ਅਤੇ ਗਗਨ ਅਟਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਅਹਿਲ ਵਿਖੇ ਓਪਨ ਜਿੰਮ ਦਾ ਭਾਈ ਦਲੇਰ ਸਿੰਘ ਡੋਡ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਨਰੇਸ਼ ਅਗਰਵਾਲ ਲਾਇਨਜ਼ ਕਲੱਬ ਦੇ ਪ੍ਰਧਾਨ ਬਣੇ
Ad Position 24