28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਅਹਿਲ ਵਿਖੇ ਓਪਨ ਜਿੰਮ ਦਾ ਭਾਈ ਦਲੇਰ ਸਿੰਘ ਡੋਡ ਨੇ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 27-04-2026
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ ਬਣਾਈ ਗਈ ਓਪਨ ਜਿੰਮ ਦਾ ਅੱਜ ਪਿੰਡ ਅਹਿਲ ਵਿਖੇ ਭਾਈ ਦਲੇਰ ਸਿੰਘ ਡੋਡ ਵਲੋਂ ਉਦਘਾਟਨ ਕੀਤਾ ਹੈ | ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਐਮ.ਪੀ ਖਾਲਸਾ ਵਲੋਂ ਵੱਡੇ ਪੱਧਰ 'ਤੇ ਵਿਕਾਸ ਕਰਵਾਇਆ ਜਾ ਰਿਹਾ ਹੈ | ਉਹ ਆਪਣੇ ਅਖਤਿਆਰੀ ਕੋਟੇ 'ਚੋਂ ਵੱਖ-ਵੱਖ ਪਿੰਡਾਂ ਨੂੰ ਗਰਾਂਟਾਂ ਜਾਰੀ ਕਰ ਰਹੇ ਹਨ | ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਸਕੀਮ ਵਿਚੋਂ 15 ਦੇ ਕਰੀਬ ਸੜਕਾਂ ਬਣਵਾਈਆਂ ਗਈਆਂ ਹਨ | ਵੱਖ ਵੱਖ ਪਿੰਡਾਂ ਨੂੰ ਪਾਣੀ ਵਾਲੀਆਂ ਟੈਂਕੀਆਂ, ਕੰਕਰੀਟ ਬੈਂਚ, ਸ਼ਮਸ਼ਾਨ ਘਾਟ ਵਿਚ ਭੱਠੀਆਂ, ਓਪਨ ਜਿੰਮਾਂ ਦੇ ਹਾਲ, ਵੱਖ ਵੱਖ ਸਕੂਲਾਂ ਦੇ ਵਿਚ ਆਰ.ਓ ਸਿਸਟਮ, ਪੈਨਲ ਮਿਡੇ ਮੀਲ ਦੇ ਸੈਡ, ਸਿਵਲ ਹਸਪਤਾਲ ਲਈ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ | ਪ੍ਰਧਾਨ ਮੰਤਰੀ ਰਿਲੀਫ਼ ਫ਼ੰਡ 'ਚੋਂ 100 ਦੇ ਕਰੀਬ ਮਰੀਜ਼ਾਂ ਦਾ ਇਲਾਜ ਕਰਵਾ ਚੁੱਕੇ ਹਨ | ਇਸ ਮੌਕੇ ਸੂਬੇਦਾਰ ਹਰਬੰਸ ਸਿੰਘ ਮਾਨੀ ਸਿੰਘ ਵਾਲਾ, ਕਸ਼ਮੀਰ ਸਿੰਘ, ਸੁਖਵੰਤ ਸਿੰਘ, ਗੁਰਪਿੰਦਰ ਸਿੰਘ ਢਿੱਲੋ, ਰਾਜਾ ਢਿੱਲੋਂ, ਦੀਪਾ ਸਿੰਘ, ਅਹਿਲ ਸਰਪੰਚ, ਖੁਸ਼ਵਿੰਦਰ ਸਿੰਘ ਅਹਿਲ, ਗੁਰਮੇਲ ਸਿੰਘ ਪ੍ਰਧਾਨ, ਗੁਰਜੀਤ ਸਿੰਘ ਖਾਲਸਾ, ਬਖਸ਼ੀਸ਼ ਸਿੰਘ ਅਹਿਲ, ਗਮਦੂਰ ਸਿੰਘ ਚੀਮਾ, ਪਰਮਜੀਤ ਸਿੰਘ ਪੰਮਾ, ਬਲਵਿੰਦਰ ਸਿੰਘ ਅਹਿਲ, ਅਜਮੇਰ ਸਿੰਘ, ਮੰਦਰ ਸਿੰਘ, ਗੁਰਮੀਤ ਸਿੰਘ, ਗੁਰਲਾਲ ਸਿੰਘ, ਜਗਸੀਰ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ ਮਨੀ, ਗੁਰਵਿੰਦਰ ਸਿੰਘ ਚੀਮਾ, ਸੁਖਬੀਰ ਸਿੰਘ, ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਦੀ ਮੀਟਿੰਗ ਅਗਲੀ ਖ਼ਬਰ ਰੇਸ਼ਮ ਸਿੰਘ ਸੰਗਰਾਹੂਰ ਨਮਿਤ ਸ਼ਰਧਾਂਜ਼ਲੀ ਸਮਾਗਮ
Ad Position 24