28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬੀ. ਕਾਮ, ਬੀ. ਐਸ. ਸੀ., ਬੀ. ਏ., ਐਮ. ਏ. ਪੰਜਾਬੀ ਤੇ ਕੰਪਿਊਟਰ ਕੋਰਸਾਂ ਦੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ

Ad Position 21
No active advertisement
ਅਜੀਤ ਡੈਸਕ 27-04-2026
ਜੈਤੋ, 26 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਯੂਨੀਵਰਸਿਟੀ ਕਾਲਜ ਜੈਤੋ ਦੇ ਵੱਖ-ਵੱਖ ਕੋਰਸਾਂ ਦੇ ਸੀਨੀਅਰ ਵਿਦਿਆਰਥੀਆਂ ਦੀ ਰਸਮੀ ਵਿਦਾਇਗੀ ਲਈ ਜੂਨੀਅਰ ਵਿਦਿਆਰਥੀਆਂ ਨੇ ਆਪੋ-ਆਪਣੇ ਵਿੰਗਾਂ ਵਲੋਂ ਵਿਦਾਇਗੀ ਸਮਾਗਮ ਕਰਵਾਏ | ਸਮਾਗਮ ਦੀ ਪ੍ਰਧਾਨਗੀ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਕੀਤੀ | ਜਿਸ ਵਿਚ ਵਿਦਿਆਰਥੀਆਂ ਤੋਂ ਇਲਾਵਾ ਸਟਾਫ਼ ਮੈਂਬਰ ਵੀ ਸ਼ਾਮਿਲ ਹੋਏ | ਕਾਮਰਸ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸ਼ਿਲਪਾ ਕਾਂਸਲ ਦੀ ਅਗਵਾਈ 'ਚ ਬੀ.ਕਾਮ. ਫ਼ਾਈਨਲ ਦੇ ਵਿਦਿਆਰਥੀਆਂ ਲਈ ਸਮਾਗਮ ਕੀਤਾ ਗਿਆ ਤੇ ਸਹਿ-ਕੋਆਰਡੀਨੇਟਰਜ਼ ਦੀ ਭੂਮਿਕਾ ਪ੍ਰੋ. ਸੰਗੀਤਾ, ਪ੍ਰੋ. ਵਿਸ਼ਾਲ ਸਿੰਗਲਾ ਤੇ ਸਾਥੀ ਫ਼ੈਕਲਟੀ ਮੈਂਬਰਾਂ ਨੇ ਨਿਭਾਈ | ਸਾਇੰਸ ਵਿੰਗ ਦੇ ਸਮਾਗਮ ਦੀ ਅਗਵਾਈ ਸਾਇੰਸ ਵਿੰਗ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਤੱਗੜ ਨੇ ਕੀਤੀ ਤੇ ਸਹਿ-ਕੋਆਰਡੀਨੇਟਰ ਡਾ. ਦਿਵਯ ਜਯੋਤੀ ਤੇ ਪ੍ਰੋ. ਜਸ਼ਨਪ੍ਰੀਤ ਸਨ | ਆਰਟਸ ਵਿੰਗ ਦੇ ਕੋਆਰਡੀਨੇਟਰ ਡਾ. ਸੁਭਾਸ਼ ਚੰਦਰ ਦੀ ਅਗਵਾਈ 'ਚ ਬੀ.ਏ. ਤੇ ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਲਈ ਸਮਾਗਮ ਕੀਤਾ ਗਿਆ | ਸਹਿ ਕੋਆਰਡੀਨੇਟਰਜ਼ ਪ੍ਰੋ. ਰੁਪਿੰਦਰਪਾਲ ਸਿੰਘ ਤੇ ਬਾਕੀ ਆਰਟਸ ਫੈਕਲਟੀ ਮੈਂਬਰ ਸਨ | ਕੰਪਿਊਟਰ ਵਿਭਾਗ ਦੀ ਵਿਦਾਇਗੀ ਪਾਰਟੀ ਦੇ ਕੋਆਰਡੀਨੇਟਰਜ਼ ਡਾ. ਸੁਭਾਸ਼ ਚੰਦਰ ਤੇ ਡਾ. ਰਾਜੀਵ ਕਪੂਰ ਸਨ ਤੇ ਸਹਿ-ਕੋਆਰਡੀਨੇਟਰਜ਼ ਵਿਚ ਪ੍ਰੋ. ਸੁਮਨ ਭਵਨੀਆ ਤੇ ਸਾਥੀ ਫ਼ੈਕਲਟੀ ਮੈਂਬਰਾਂ ਸਨ | ਵਿਦਿਆਰਥੀਆਂ ਵਲੋਂ ਮਨੋਰੰਜਕ ਖੇਡਾਂ ਤੇ ਰੰਗਾਰੰਗ ਆਈਟਮਾਂ ਪੇਸ਼ ਕਰਕੇ ਸਮਾਗਮਾਂ ਦੀ ਰੌਣਕ ਵਧਾਈ ਗਈ | ਵੱਖ-ਵੱਖ ਟਾਈਟਲ ਦੇ ਕੇ ਸੀਨੀਅਰ ਵਿਦਿਆਰਥੀਆਂ ਦਾ ਸਤਿਕਾਰ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੱਧਰੀ ਫੁੱਟਬਾਲ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਸਨਮਾਨਿਤ ਅਗਲੀ ਖ਼ਬਰ ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਬਰਗਾੜੀ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
Ad Position 24