ਫ਼ਰੀਦਕੋਟ, 28 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਤਹਿਸੀਲ ਇੰਚਾਰਜ ਗਊ ਸੇਵਾ ਸਨਮਾਨ ਸੰਮਤੀ ਫ਼ਰੀਦਕੋਟ ਵਲੋਂ ਗਊ ਸੇਵਾ ਸਨਮਾਨ ਸਬੰਧੀ ਏ.ਡੀ.ਸੀ ਫ਼ਰੀਦਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ | ਇਹ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਭੇਜੇ ਗਏ | ਮੰਗ ਪੱਤਰ 'ਚ ਗਊ ਮਾਤਾ ਨੂੰ ਸਨਮਾਨ ਦਿਵਾਉਣ ਲਈ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ | ਇਸ ਮੌਕੇ ਸੁਖਦੇਵ ਸਿੰਘ ਸ਼ਰਮਾ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਜਪਾ, ਪੰਡਿਤ ਸੁਖਮੰਦਰਪਾਲ ਸ਼ਰਮਾ, ਪੰਡਿਤ ਰਾਮੇਸ਼ ਪਰਾਸ਼ਰ, ਪੰਡਿਤ ਮੋਨਜ, ਹਰੀ ਚੰਦ ਅਰੋੜਾ, ਰਾਮ ਕ੍ਰਿਸ਼ਨ ਸ਼ਰਮਾ, ਪ੍ਰਦੀਪ ਸ਼ਰਮਾ, ਮਦਨ ਲਾਲ ਸ਼ਰਮਾ ਅਤੇ ਨਰਿੰਦਰ ਸ਼ਰਮਾ ਹਾਜ਼ਰ ਸਨ |