ਗਿੱਦੜਬਾਹਾ, 3 ਮਈ (ਪਰਮਜੀਤ ਸਿੰਘ ਥੇੜੀ)-ਥਾਣਾ ਗਿੱਦੜਬਾਹਾ ਪੁਲਿਸ ਨੇ 1 ਵਿਅਕਤੀ ਨੂੰ 20 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਗੁਰਇਕਬਾਲ ਸਿੰਘ ਦੌਰਾਨੇ ਗਸ਼ਤ ਸਮੇਤ ਪੁਲਿਸ ਪਾਰਟੀ ਜਦੋਂ ਬੈਂਟਾਬਾਦ ਗਿੱਦੜਬਾਹਾ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੋਨੂੰ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰ 10, ਪਿੰਡ ਗਿੱਦੜਬਾਹਾ ਹਰਿਆਣਾ ਦੀ ਸ਼ਰਾਬ ਠੇਕਾ ਨਾਜਾਇਜ਼ ਲਿਆ ਕੇ ਵੇਚਣ ਦਾ ਆਦੀ ਹੈ, ਜੋ ਅੱਜ ਵੀ ਹਰਿਆਣਾ ਦੀ ਸ਼ਰਾਬ ਠੇਕਾ ਨਜਾਇਜ਼ ਪਿੰਡ ਗਿੱਦੜਬਾਹਾ ਤੋਂ ਲਿੰਕ ਰੋਡ ਕੋਲੇ ਵਾਲੀਆਂ ਭੱਠੀਆ ਵਿਖੇ ਵੇਚ ਰਿਹਾ ਹੈ | ਉਕਤ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਕਤ ਸੋਨੂੰ ਪਾਸੋਂ 20 ਬੋਤਲਾਂ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰਦੇ ਹੋਏ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |