ਗਿੱਦੜਬਾਹਾ, 3 ਮਈ (ਪਰਮਜੀਤ ਸਿੰਘ ਥੇੜੀ)-ਥਾਣਾ ਕੋਟਭਾਈ ਪੁਲਿਸ ਨੇ ਟਰਾਂਸਫਾਰਮਰ ਵਿਚੋਂ ਤਾਂਬਾ ਅਤੇ ਤੇਲ ਚੋਰੀ ਇਕ ਮਾਮਲੇ ਵਿਚ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਪਾਸ ਦਰਜ ਆਪਣੇ ਬਿਆਨ ਵਿਚ ਜਸਕਰਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮਨੀਆਂਵਾਲਾ ਨੇ ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਜਦੋਂ ਉਹ ਆਪਣੇ ਖੇਤ ਵਿਚ ਗਿਆ ਤਾਂ ਖੇਤਾਂ ਵਿਚ ਲੱਗੀ ਪਾਣੀ ਵਾਲੀ ਮੋਟਰ 'ਤੇ ਲੱਗੇ ਟਰਾਂਸਫਾਰਮਰ ਦੇ ਖਾਲੀ ਖੋਲ ਖੇਤਾਂ ਵਿਚ ਡਿੱਗੇ ਪਏ ਸਨ | ਉਸ ਨੇ ਦੱਸਿਆ ਕਿ 29 ਤੇ 30 ਅਪ੍ਰੈਲ ਦੀ ਦਰਮਿਆਨੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਟਰਾਂਸਫਾਰਮਰ ਵਿਚਲੀ ਕੁਵਿਲਾ, ਤਾਂਬਾ ਅਤੇ ਤੇਲ ਕੱਢ ਲਿਆ | ਉਸ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ ਕਰੀਲ 30 ਹਜ਼ਾਰ ਰੁਪਏ ਹੈ | ਉਕਤ ਮਾਮਲੇ ਵਿਚ ਕੋਟਭਾਈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |