ਰੁਪਾਣਾ, 3 ਮਈ (ਜਗਜੀਤ ਸਿੰਘ)-ਬੀਤੀ ਰਾਤ ਤਕਰੀਬਨ ਸਾਢੇ ਅੱਠ ਵਜੇ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਉਪਰ ਸਥਿਤ ਪਿੰਡ ਰੁਪਾਣਾ ਦੀ ਪੁਲਿਸ ਚੌਂਕੀ ਕੋਲ ਟਰੱਕ (ਘੋੜਾ) ਨੰ (ਆਰ.ਜੇ 14 ਜੀ.ਪੀ 8369) ਅਤੇ ਮੋਟਰਸਾਈਕਲ ਨੰਬਰ (ਪੀ.ਬੀ 30 ਐਚ 2268) ਦੀ ਸਿੱਧੀ ਟੱਕਰ ਹੋ ਗਈ | ਟੱਕਰ ਇੰਨ੍ਹੀ ਭਿਆਨਕ ਸੀ ਕਿ ਮੋਟਰਸਾਈਕਲ ਚਾਲਕ ਦਾ ਸਿਰ ਟਰੱਕ ਦੇ ਟਾਇਰ ਥੱਲੇ ਆਉਣ ਨਾਲ ਬੁਰੀ ਤਰ੍ਹਾਂ ਕੁਚਲਿਆ ਗਿਆ | ਘਟਨਾ ਵਾਲੀ ਸਥਾਨ ਤੋਂ ਘੋੜਾ ਚਾਲਕ ਮੌਕਾ ਦੇਖਦੇ ਘੋੜਾ ਸੜਕ ਦੇ ਵਿਚਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ | ਚੌਕੀ ਪੁਲਿਸ ਮੁਲਾਜ਼ਮ ਨੇ ਮਿ੍ਤਕ ਦੀ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਘੋੜੇ ਨੂੰ ਸੜਕ ਦੇ ਪਾਸੇ ਕਰਵਾ ਕੇ ਰਸਤਾ ਚਾਲੂ ਕਰਵਾਇਆ ਅਤੇ ਆਪਣੀ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ | ਮਿ੍ਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਝੋਰੜ ਵਜੋਂ ਹੋਈ |