18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੀਣ ਵਾਲੇ ਪਾਣੀ 'ਚ ਸੀਵਰੇਜ ਮਿਕਸ ਪਾਣੀ ਆਉਣ ਕਰਕੇ ਲੋਕਾਂ 'ਚ ਰੋਸ

Ad Position 21
No active advertisement
ਅਜੀਤ ਡੈਸਕ 04-05-2026

ਸ੍ਰੀ ਮੁਕਤਸਰ ਸਾਹਿਬ, 3 ਮਈ (ਰਣਜੀਤ ਸਿੰਘ ਢਿੱਲੋਂ)-ਭਾਜਪਾ ਵਲੋਂ ਬਾਗਵਾਲੀ ਗਲੀ ਵਿਚ 'ਆਪ' ਸਰਕਾਰ ਦੇ ਖ਼ਿਲਾਫ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀਆਂ ਹਦਾਇਤਾਂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਤੇ ਮੰਡਲ ਚੜ੍ਹਦੀ ਕਲਾ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ ਦੀ ਸਾਂਝੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ 'ਚ ਮੱਹਲਾ ਵਾਸੀ ਵੀ ਸ਼ਾਮਿਲ ਹੋਏ | ਇਹ ਪ੍ਰਦਰਸ਼ਨ ਪਿਛਲੇ ਲੰਬੇ ਸਮੇਂ ਤੋਂ ਵਾਰਡ ਨੰਬਰ 26 ਤੇ 30 ਦੇ ਵਿਚ ਪੈਂਦੀ ਬਾਗਵਾਲੀ ਗਲੀ, ਵੋਹਰਾ ਕਾਲੋਨੀ ਸਮੇਤ ਹੋਰ ਨੇੜਲੇ ਇਲਾਕਿਆਂ 'ਚ ਪੀਣ ਵਾਲੇ ਪਾਣੀ 'ਚ ਸੀਵਰੇਜ ਮਿਕਸ ਪਾਣੀ ਆਉਣ ਦੇ ਰੋਸ ਵਜੋਂ ਕੀਤਾ ਗਿਆ | ਇਸ ਮੌਕੇ ਰਾਜੇਸ਼ ਗੋਰਾ ਪਠੇਲਾ, ਰਾਜ ਕੁਮਾਰ ਭਟੇਜਾ ਮੇਲੂ ਤੇ ਹੋਰ ਆਗੂਆਂ ਨੇ ਕਿਹਾ ਕਿ ਫਾਟਕੋਂ ਪਾਰ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ | ਇਹ ਏਰੀਆ ਤਾਂ ਸਲੱਮ ਏਰੀਏ ਵਾਂਗ ਹੋਇਆ ਪਿਆ ਹੈ | 75 ਸਾਲ ਦੇਸ਼ ਅਜ਼ਾਦ ਹੋਏ ਨੂੰ ਹੋ ਗਏ, ਜੇ ਪਾਣੀ ਅੱਜ ਵੀ ਚੰਗਾ ਨਹੀਂ ਮਿਲ ਰਿਹਾ ਤਾਂ ਲਾਹਨਤ ਹੈ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੰਮਿ੍ਤ ਯੋਜਨਾ-2 ਤਹਿਤ ਜੋ ਰੁਪਏ ਭੇਜੇ ਗਏ ਸਨ, ਮੌਜੂਦਾ ਸਰਕਾਰ ਉਹ ਰੁਪਏ ਨਹੀਂ ਲਗਾ ਰਹੀ | ਬਦਲਾਅ ਦੇ ਨਾਂਅ 'ਤੇ ਝੂਠੇ ਨਾਅਰੇ ਲਗਾ ਕੇ ਸੱਤਾ 'ਚ ਆਈ ਇਹ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਹੀ ਮੁਹੱਈਆਂ ਨਹੀਂ ਕਰਵਾ ਰਹੀ | ਗੋਰਾ ਪਠੇਲਾ ਨੇ ਦੱਸਿਆ ਕਿ ਇਸ ਗਲੀ 'ਚ ਪਹਿਲਾ ਸਰਕਾਰੀ ਆਰ.ਓ. ਲੱਗਿਆ ਹੁੰਦਾ ਸੀ, ਉਹ ਵੀ ਬੰਦ ਕਰ ਦਿੱਤਾ ਗਿਆ ਹੈ | ਉਸ ਆਰ.ਓ. 'ਤੇ ਬਹੁਤ ਘੱਟ ਰੇਟ ਤੇ ਸਾਫ਼ ਤੇ ਸ਼ੁੱਧ ਪਾਣੀ ਮਿਲਦਾ ਸੀ, ਪਰ ਇਹ ਸਰਕਾਰ ਜਦੋਂ ਤੋਂ ਸੱਤਾ 'ਚ ਆਈ ਹੈ, ਉਦੋਂ ਤੋ ਲੋਕਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸੀ, ਪਹਿਲਾਂ ਵਾਲੀਆਂ ਸਹੂਲਤਾਂ ਵੀ ਬੰਦ ਹੋ ਗਈਆਂ ਹਨ | ਗਰਮੀ ਦੇ ਇਸ ਸੀਜਨ 'ਚ ਜੇਕਰ ਲੋਕਾਂ ਨੂੰ ਸਾਫ਼ ਪਾਣੀ ਹੀ ਨਹੀਂ ਮਿਲੇਗਾ ਤਾਂ ਲੋਕ ਕਿਵੇਂ ਜਿਉਣਗੇ | ਪ੍ਰਦਰਸ਼ਨ ਮੌਕੇ ਭੰਵਰ ਲਾਲ ਸ਼ਰਮਾ, ਕੇਵਲ ਸਿੰਘ, ਅਖਿਲ ਭਾਰਤੀ, ਮਨੀਸ਼ ਧਮੀਜਾ, ਰਾਹੁਲ ਕਟਾਰੀਆ, ਨੀਟਾ ਤੰਵਰ, ਸ਼ਮਿੰਦਰ ਸਿੰਘ ਸੇਖੋਂ, ਲਾਡੀ ਕਟਾਰੀਆ, ਬਿੱਟਾ ਕਟਾਰੀਆ, ਨੀਟਾ ਤੰਵਰ, ਹਰੀਕਿ੍ਸ਼ਨ ਮੁਨਜ਼ਾਲ, ਹਰੀਸ਼ ਵਾਟਸ, ਰਵਿੰਦਰ ਕਟਾਰੀਆ, ਵਿੱਕੀ ਗਿਰਧਰ, ਰਾਹੁਲ ਬਜਾਜ, ਵਿਸ਼ੂ ਚੌਧਰੀ, ਮੋਹਿਤ, ਰਾਜੂ ਮਿੱਢਾ, ਅੰਮਿ੍ਤ ਲੂਣਾ, ਰਾਜਿੰਦਰ ਖੁਰਾਮਾ, ਗੁਰਦੀਪ ਭਾਟੀਆ, ਕਾਕਾ, ਯੋਗੇਸ਼, ਰਾਕੇਸ਼ ਕੁਮਾਰ, ਪੂਰਨ ਚੰਦ, ਨੀਲਮ ਕਟਾਰੀਆ, ਰੁਹਾਣੀ ਕਟਾਰੀਆ, ਰੀਟਾ ਕਟਾਰੀਆ, ਪੂਨਮ ਰਾਣੀ, ਜਾਹਨਵੀ ਸਮੇਤ ਹੋਰ ਮੁੱਹਲਾ ਵਾਸੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ <br/>
Ad Position 24