ਕੋਟਕਪੂਰਾ, 3 ਮਈ (ਮੋਹਰ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਸਥਾਨਕ ਜ਼ੋਨਲ ਦਫ਼ਤਰ ਵਿਖੇ ਅਧਿਆਪਕ ਸਨਮਾਨ/ਵਰਕਸ਼ਾਪ ਸਮਾਰੋਹ ਰੱਖਿਆ ਗਿਆ | ਖੇਤਰ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਸਮਾਰੋਹ ਵਿਚ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪਿ੍ੰਸੀਪਲ, ਪ੍ਰੋਫੈਸਰ, ਹੈਡ ਟੀਚਰ, ਅਧਿਆਪਕਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ 70 ਦੇ ਕਰੀਬ ਉਹ ਅਧਿਆਪਕ ਸ਼ਾਮਿਲ ਹੋਏ, ਜਿਹੜੇ ਸਮੇਂ-ਸਮੇਂ 'ਤੇ ਸਟੱਡੀ ਸਰਕਲ ਦੇ ਸੇਵਾ ਕਾਰਜਾਂ ਵਿਚ ਸਹਿਯੋਗ ਕਰਦੇ ਆ ਰਹੇ ਹਨ | ਸਮਾਗਮ ਦੀ ਸ਼ੁਰੂਆਤ ਭੈਣ ਅਸ਼ਪ੍ਰੀਤ ਕੌਰ ਅਤੇ ਗੁਰਲੀਨ ਕੌਰ ਵਲੋਂ ਗਾਇਨ ਕੀਤੇ ਸ਼ਬਦ ਨਾਲ ਹੋਈ | ਖ਼ੇਤਰ ਪ੍ਰਧਾਨ ਚਮਕੌਰ ਸਿੰਘ ਨੇ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਆਖਦਿਆਂ ਅਧਿਆਪਨ ਕਿੱਤੇ ਦੀ ਮਹਾਨਤਾ ਦਾ ਜ਼ਿਕਰ ਕੀਤਾ | ਉਪਰੰਤ ਡਾ. ਅਵੀਨਿੰਦਰਪਾਲ ਸਿੰਘ ਨੇ ਗੁਰਬਾਣੀ 'ਚੋਂ ਉਦਾਹਰਨਾਂ ਦੇ ਕੇ ਨੈਤਿਕਤਾ ਦੇ ਪਸਾਰੇ ਵਿਚ ਅਧਿਆਪਕ ਦਾ ਯੋਗਦਾਨ ਸਬੰਧੀ ਚਾਨਣਾ ਪਾਇਆ | ਨਵਨੀਤ ਸਿੰਘ ਨੇ ਅਧਿਆਪਕਾਂ ਦੇ ਤਜਰਬੇ, ਉਤਸ਼ਾਹ ਅਤੇ ਵਿਚਾਰ ਸਾਂਝੇ ਕਰਨ ਤੋਂ ਬਾਅਦ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਗੁਰਵਿੰਦਰ ਸਿੰਘ ਸਿਵੀਆਂ ਵਲੋਂ ਅਧਿਆਪਨ ਵਿਸ਼ੇ 'ਤੇ ਇਕ ਕਵਿਤਾ ਸਾਂਝੀ ਕੀਤੀ ਗਈ ਅਤੇ ਅਧਿਆਪਕਾਂ ਨੂੰ ਸਨਮਾਨ ਨਿਸ਼ਾਨੀ ਅਤੇ ਕਿਤਾਬਾਂ ਦਾ ਸੈਟ ਭੇਟ ਕੀਤਾ ਗਿਆ | ਇਸ ਮੌਕੇ ਉਸਾਰੂ ਸਹਿਤ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ | ਸਮਾਗਮ ਲਈ ਬੱਚਿਆਂ ਵਿਦਿਆਰਥੀ ਵਿੰਗ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ | ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੋਆਰਡੀਨੇਟਰ ਸਤਨਾਮ ਸਿੰਘ, ਰਣਜੀਤ ਸਿੰਘ ਵਾੜਾਦਰਾਕਾ, ਰਾਜਵੀਰ ਸਿੰਘ, ਸੰਤ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ ਨਾਨਕਸਰ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਤਰਨਜੀਤ ਸਿੰਘ ਅਤੇ ਯੂਥ ਵਿੰਗ ਦੇ ਪ੍ਰਭਪ੍ਰੀਤ ਸਿੰਘ, ਆਲਮਦੀਪ ਸਿੰਘ, ਲਵਦੀਪ ਸਿੰਘ, ਏਕਮਜੋਤ ਸਿੰਘ, ਕੰਵਰਬੀਰ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ |