19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਗੁਰੂ ਨਾਨਕ ਕਾਲਜ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਪਿੰਡ ਕਬਰਵਾਲਾ ਵਿਖੇ ਪਿੰਡ ਦੀਆਂ ਅÏਰਤਾਂ ਨਾਲ ਵਿਸ਼ਵ ਧਰਤੀ ਦਿਵਸ ਮਨਾਉਣ ਮੌਕੇ ਬੂਟੇ ਲਾਉਣ ਸ਼ੁਰੂਆਤ ਤੋਂ ਪਹਿਲਾਂ ਸਾਂਝੀ ਤਸਵੀਰ ਵਿਚ | ਅਜੀਤ ਤਸਵੀਰ <br/> 04-05-2026
ਸ੍ਰੀ ਮੁਕਤਸਰ ਸਾਹਿਬ, 3 ਮਈ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਐਕਸਟੈਂਸ਼ਨ ਐਕਟੀਵਿਟੀਜ਼ ਕਮੇਟੀ ਨੇ ਐਨ.ਐਸ.ਐਸ. ਬਨਸਪਤੀ ਵਿਭਾਗ ਅਤੇ ਗੁਰੂ ਨਾਨਕ ਸਮਾਜ ਸ਼ਾਸਤਰੀ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਅਧੀਨ ਪਿੰਡ ਕਬਰਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਅÏਰਤਾਂ ਲਈ ਟਿਕਾਊ ਵਾਤਾਵਰਣ ਸੁਰੱਖਿਆ 'ਤੇ ਜਾਗਰੂਕਤਾ ਭਾਸ਼ਣ ਕਰਵਾਇਆ ਗਿਆ | ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ . ਅਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਦੇ ਥੀਮ, 'ਸਾਡੀ ਸ਼ਕਤੀ, ਸਾਡੀ ਧਰਤੀ' ਨੂੰ ਧਿਆਨ ਵਿਚ ਰੱਖਦੇ ਹੋਏ, ਵਿਸ਼ਵ ਸਿਹਤ ਦਿਵਸ ਸਮੂਹਿਕ ਵਾਤਾਵਰਣ ਕਾਰਵਾਈ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਮਨਾਇਆ ਗਿਆ | ਡਾ. ਮਨਦੀਪ ਕੌਰ ਢਿੱਲੋਂ ਇੰਚਾਰਜ ਐਕਸਟੈਂਸ਼ਨ ਐਕਟੀਵਿਟੀਜ਼ ਕਮੇਟੀ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਨੇ ਪਿੰਡ ਦੀਆਂ ਅÏਰਤਾਂ ਨੂੰ ਹਰੇਕ ਵਿਅਕਤੀ ਦੇ ਰੋਜ਼ਾਨਾ ਦੇ ਕੰਮਾਂ ਬਾਰੇ ਦੱਸਿਆ, ਜੋ ਕਾਫ਼ੀ ਤਬਦੀਲੀ ਅਤੇ ਟਿਕਾਊ ਵਾਤਾਵਰਣ ਸੁਰੱਖਿਆ ਲਿਆ ਸਕਦੇ ਹਨ | ਪਿੰਡ ਦੀਆਂ ਅÏਰਤਾਂ ਨੂੰ ਪਲਾਸਟਿਕ ਘਟਾਉਣ ਅਤੇ ਜੈਵ ਵਿਭਿੰਨਤਾ ਦੀ ਰੱਖਿਆ ਲਈ ਮੁੜ ਜੰਗਲਾਤ 'ਤੇ ਯਤਨ ਕਰਨ ਬਾਰੇ ਦੱਸਿਆ ਗਿਆ | ਕਾਲਜ ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਾਤਾਵਰਨ ਅਤੇ ਧਰਤੀ ਦੀ ਸੰਭਾਲ ਸਮੇਂ ਦੀ ਅਹਿਮ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ ਮਨਜ਼ੂਰ ਘਰਾਂ ਦੀ ਰਕਮ ਲਟਕੀ ਅਗਲੀ ਖ਼ਬਰ 12ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਕੋਟਕਪੂਰਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਸਪੀਕਰ ਸੰਧਵਾਂ ਨੇ ਇਨਾਮ ਵੰਡੇ <...
Ad Position 24