ਮਲੋਟ, 12 ਮਈ (ਪਾਟਿਲ)-ਚੰਦਰ ਮਾਡਲ ਹਾਈ ਸਕੂਲ ਮਲੋਟ ਵਿਖੇ ਦਸਵੀਂ ਕਲਾਸ ਦਾ ਨਤੀਜਾ ਇਸ ਸਾਲ ਵੀ ਵਧੀਆ ਰਿਹਾ | ਸਕੂਲ ਦੇ ਐੱਮ.ਡੀ. ਸੀ.ਐੱਮ. ਸੁਥਾਰ ਅਤੇ ਮੁੱਖ ਅਧਿਆਪਕਾ ਰਜਨੀ ਸੁਥਾਰ ਨੇ ਦੱਸਿਆ ਕਿ ਪੀ.ਐੱਸ.ਈ.ਬੀ. ਮੋਹਾਲੀ ਵਲੋਂ ਸੈਸ਼ਨ 2025-26 ਦੇ ਐਲਾਨੇ ਗਏ ਨਤੀਜੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਲੈ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ | ਸਕੂਲ ਵਿਚੋਂ ਜੈਸਮੀਨ ਪੁੱਤਰੀ ਬਿੰਟੂ ਪਾਲ ਨੇ ਪਹਿਲਾ, ਅਨਮੋਲ ਪੁੱਤਰੀ ਮੇਵਾ ਸਿੰਘ ਨੇ ਦੂਜਾ ਅਤੇ ਯੂਨੂਸ ਖ਼ਾਨ ਪੁੱਤਰ ਹਨੀਫ਼ ਮੁਹੰਮਦ ਨੇ ਤੀਜਾ ਸਥਾਨ ਹਾਸਿਲ ਕੀਤਾ | ਸ੍ਰੀ ਸੁਥਾਰ ਨੇ ਦੱਸਿਆ ਕਿ ਇਸ ਸੰਸਥਾ ਦਾ ਸਾਲਾਨਾ ਨਤੀਜਾ ਹਮੇਸ਼ਾ ਬੋਰਡ ਅਤੇ ਨਾਨ-ਬੋਰਡ ਕਲਾਸਾਂ ਵਿਚ ਸੌ ਫ਼ੀਸਦੀ ਰਿਹਾ ਹੈ | ਇਹ ਸਭ ਬੱਚਿਆਂ ਦੀ ਸਖ਼ਤ ਮਿਹਨਤ, ਮਾਤਾ-ਪਿਤਾ ਦਾ ਸਹਿਯੋਗ ਅਤੇ ਸਮੂਹ ਅਧਿਆਪਿਕਾਂ ਦੀ ਮਿਹਨਤ ਦਾ ਨਤੀਜਾ ਹੈ |