15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

50 ਸਾਲ ਬਾਅਦ ਦਸਵੀਂ ਦੇ ਵਿਦਿਆਰਥੀ ਫ਼ਰੀਦਕੋਟ 'ਚ ਹੋਏ ਇਕੱਠੇ <br/>

Ad Position 21
No active advertisement
ਨਿਊ ਮਾਡਲ ਹਾਈ ਸਕੂਲ ਫ਼ਰੀਦਕੋਟ ਦੇ 1976-1977 ਸੰਨ ਦੇ ਦਸਵੀਂ ਜਮਾਤ ਦੇ ਪੁਰਾਣੇ ਵਿਦਿਆਰਥੀ ਮੁੱਖ ਮਹਿਮਾਨ ਸੇਵਾ ਮੁਕਤ ਹੈਡ ਮਾਸਟਰ ਓ.ਪੀ. ਛਾਬੜਾ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ ਹੋਏ | ਅਜੀਤ ਤਸਵੀਰ <br/> 13-05-2026
ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਮੋਹਾਲੀ, ਲੁਧਿਆਣਾ ਅਤੇ ਫ਼ਰੀਦਕੋਟ ਵਿਚ ਵਸਦੇ ਨਿਊ ਮਾਡਲ ਹਾਈ ਸਕੂਲ ਫ਼ਰੀਦਕੋਟ ਦੇ ਜਮਾਤੀਆਂ ਨੇ ਫ਼ਰੀਦਕੋਟ ਆਫ਼ੀਸਰ ਕਲੱਬ ਵਿਖੇ ਪਹੁੰਚ ਕੇ ਆਪਣੇ 50 ਸਾਲ ਪਹਿਲਾਂ ਵਿਛੜੇ ਸਾਥੀਆਂ ਨੂੰ ਗਲਵੱਕੜੀਆਂ ਪਾ ਕੇ ਖੁਸ਼ੀ ਮਨਾਈ | ਇਸ ਸਮਾਗਮ ਦੇ ਮੁੱਖ ਮਹਿਮਾਨ ਓਮ ਪ੍ਰਕਾਸ਼ ਛਾਬੜਾ ਰਿਟਾ: ਹੈਡ ਮਾਸਟਰ) ਅਤੇ ਸ੍ਰੀਮਤੀ ਚੰਚਲ ਰਿਟਾ: ਪੀ.ਟੀ ਟੀਚਰ ਨੇ ਪੁਰਾਣੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ | ਸਮਾਗਮ 'ਚ ਹੈਡ ਮਾਸਟਰ ਓ.ਪੀ. ਛਾਬੜਾ ਨੇ ਨਿਊ ਮਾਡਲ ਸਕੂਲ ਦੀ ਸਥਾਪਨਾ ਨੂੰ ਲੈ ਕੇ ਆਉਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਬੁਨਿਆਦ ਮੌਜੂਦਾ ਡੀ.ਸੀ ਸਾਹਿਬ ਦੀ ਰਿਹਾਇਸ਼ ਤੋਂ ਸ਼ੁਰੂ ਕਰਕੇ ਹੁਣ ਦੇ ਸਕੂਲ ਦੀ ਆਪਣੀ ਇਮਾਰਤ ਤੱਕ ਪਹੁੰਚਾਉਣ ਲਈ ਕੀ-ਕੀ ਪਾਪੜ ਵੇਲਣੇ ਪਏ | ਹੈਡ ਮਾਸਟਰ ਓ.ਪੀ. ਛਾਬੜਾ ਹੁਣ 89 ਸਾਲ ਦੀ ਉਮਰ ਵਿਚ ਹਨ | ਉਨ੍ਹਾਂ ਆਪਣੇ ਵਿਦਿਆਰਥੀਆਂ ਨੂੰ ਚੜਦੀ ਕਲਾ ਵਿਚ ਰਹਿਣ ਦੀ ਪ੍ਰੇਰਨਾ ਦਿੱਤੀ | ਨਿਰਲੇਪ ਸਿੰਘ ਰਾਏ ਨੇ ਓ.ਪੀ. ਛਾਬੜਾ ਅਤੇ ਸ੍ਰੀਮਤੀ ਚੰਚਲ ਮੈਡਮ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ | ਇਸ ਮੌਕੇ ਨਿਰਲੇਪ ਸਿੰਘ ਰਾਏ ਦੀ ਪਲੇਠੀ ਪੁਸਤਕ 'ਤੁਰਦੀਆਂ ਅੱਖਾਂ ਵੇਖਦੇ ਪੈਰ' ਓਮ ਪ੍ਰਕਾਸ਼ ਛਾਬੜਾ ਅਤੇ ਸ੍ਰੀਮਤੀ ਚੰਚਲ ਨੂੰ ਭੇਟ ਕੀਤੀ | 50 ਪੁਰਾਣੇ ਸਾਥੀਆਂ ਨੂੰ ਲੱਭ ਕੇ ਇਕੱਠੇ ਕਰਨ ਦਾ ਉਪਰਾਲਾ ਹਰਦੇਵ ਸਿੰਘ ਸੰਧੂ ਨੇ ਕੀਤਾ | ਇਸ ਮੌਕੇ ਪੁਰਾਣੇ ਵਿਦਿਆਰਥੀਆਂ ਵਿਚੋਂ ਅਰਵਿੰਦਰਦੀਪ ਸਿੰਘ ਗੁਲਾਟੀ, ਅਮਰਜੀਤ ਸਿੰਘ, ਅਸ਼ਵਨੀ ਸਚਦੇਵਾ, ਚਰਨਜੀਤ ਸਿੰਘ, ਹਰਦੇਵ ਸਿੰਘ ਸੰਧੂ, ਨਿਰਲੇਪ ਸਿੰਘ ਰਾਏ , ਜਸਕਰਨ ਸਿੰਘ, ਰਾਜੂ ਵਿਲੀਅਮ, ਨਰੇਸ਼ ਜੈਨ, ਵਿਪਨ ਕਟਾਰੀਆ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ | ਉਸ ਸਮੇਂ ਦੀਆਂ ਵਿਦਿਆਰਥਣਾਂ ਬਲਵਿੰਦਰ ਕੌਰ ਅਤੇ ਪਰਮਜੀਤ ਕੌਰ ਸੰਧੂ ਪਰਿਵਾਰਕ ਰੁਝੇਵੇਂ ਕਰਕੇ ਨਹੀਂ ਪਹੁੰਚ ਸਕੇ | ਇਸ ਸੈਸ਼ਨ ਦੇ ਕੁਝ ਵਿਦਿਆਰਥੀ ਵਿਦੇਸ਼ ਹੋਣ ਕਰਕੇ ਨਹੀਂ ਆ ਸਕੇ, ਜਿਨ੍ਹਾਂ ਵਿਚ ਬਲਵਿੰਦਰ ਸਿੰਘ ਬਰਾੜ (ਆਸਟਰੇਲੀਆ), ਹਰਪ੍ਰੀਤ ਸਿੰਘ ਗਰੇਵਾਲ (ਲਾਲੀ) ਕੈਨੇਡਾ, ਕੁਲਵਿੰਦਰ ਸਿੰਘ ਮਾਹਲ (ਅਮਰੀਕਾ), ਪਰਮਜੀਤ ਸਿੰਘ (ਨੀਟੂ) ਕੈਨੇਡਾ, ਬੀਰਇੰਦਰ ਸਿੰਘ (ਰਿਚੀ) ਅਮਰੀਕਾ, ਸੁਖਦੇਵ ਸਿੰਘ ਭੁੱਲਰ (ਆਸਟਰੇਲੀਆ), ਕਮਲਜੀਤ ਸਿੰਘ ਬਰਾੜ (ਅਮਰੀਕਾ) ਹਨ | ਇਸ ਸਮੇਂ ਕੁਝ ਸਾਥੀਆਂ ਦੀਆਂ ਪਤਨੀਆਂ ਬਲਵਿੰਦਰ ਕੌਰ, ਨਿਸ਼ਾ ਸਚਦੇਵਾ, ਅਲਕਾ ਜੈਨ, ਬਲਵਿੰਦਰ ਕੌਰ ਗੁਲਾਟੀ, ਨਰਿੰਦਰ ਕੌਰ ਸੰਧੂ ਵੀ ਪਹੁੰਚੇ | ਸਮਾਗਮ ਵਿਚ ਵਿੱਛੜ ਚੁੱਕੇ ਸਾਥੀ ਅਨੂਪਇੰਦਰ ਸਿੰਘ ਸੇਖੋਂ ਦੀ ਧਰਮ ਪਤਨੀ ਛਿੰਦਰਪਾਲ ਕੌਰ ਸੇਖੋਂ ਅਤੇ ਉਨ੍ਹਾਂ ਦਾ ਬੇਟਾ ਕੁਲਤੇਸ਼ਵਰ ਸਿੰਘ ਸੇਖੋਂ ਵੀ ਪੁੱਜੇ ਸਨ ਅਤੇ ਛਿੰਦਰਪਾਲ ਕੌਰ ਸੇਖੋਂ ਨੇ ਕਿਹਾ ਕਿ ਜਦੋਂ ਵੀ ਇਸ ਗਰੁੱਪ ਦੇ ਮੈਂਬਰ ਇਕੱਠੇ ਹੋਣਗੇ ਉਹ ਵੀ ਉਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ | ਰਾਜੂ ਵਿਲੀਅਮ ਸੀਨੀਅਰ ਪੱਤਰਕਾਰ ਨੇ ਆਪਣੇ ਨਿੱਜੀ ਵਿਚਾਰ ਮੁਤਾਬਕ ਨਿਊ ਮਾਡਲ ਸਕੂਲ ਦੀ ਪੜ੍ਹਾਈ ਦੇ ਤਰੀਕੇ ਨੂੰ ਉਚਕੋਟੀ ਦੇ ਸਕੂਲ ਤੋਂ ਵਧੀਆ ਦੱਸਿਆ | ਉਸ ਸਮੇਂ ਦੇ ਵਿਦਿਆਰਥੀਆਂ ਨੇ ਸਕੂਲ ਵਲੋਂ ਫ਼ੀਸ ਮੁਆਫ਼ੀ ਨੂੰ ਲੈ ਕੇ ਹੈਡ ਮਾਸਟਰ ਓ.ਪੀ. ਛਾਬੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਗਈ ਫ਼ੀਸ ਮੁਆਫ਼ੀ ਸਦਕਾ ਹੀ ਉਹ ਪੜ੍ਹਾਈ ਪੂਰੀ ਕਰ ਸਕੇ ਹਨ | ਇਸ ਸਮੇਂ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੇ ਵਿੱਛੜ ਚੁੱਕੇ ਸਾਥੀਆਂ ਅਨੂਪਇੰਦਰ ਸਿੰਘ ਸੇਖੋਂ, ਕੇਵਲ ਕਿ੍ਸ਼ਨ ਮੋਂਗਾ , ਸੁਰਿੰਦਰਪਾਲ ਸਿੰਘ ਬਰਾੜ, ਰਾਕੇਸ਼ ਜੈਨ, ਅਤੇ ਹਰਪ੍ਰੀਤ ਸਿੰਘ ਕਲਸੀ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਅਤੇ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ | ਮੰਚ ਸੰਚਾਲਨ ਹਰਦੇਵ ਸਿੰਘ ਸੰਧੂ ਨੇ ਕੀਤਾ | ਅੰਤ ਵਿਚ ਇਸੇ ਸਾਲ ਨਵੰਬਰ -ਦਸੰਬਰ ਵਿਚ ਦੁਬਾਰਾ ਫ਼ਰੀਦਕੋਟ ਵਿਖੇ ਇਕੱਠੇ ਹੋਣ ਦਾ ਵਾਅਦਾ ਕਰਕੇ ਵਿਦਾ ਹੋਏ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਨੇ ਰਾਜ ਪੱਧਰੀ ਅਬੈਕਸ ਮੁਕਾਬਲਿਆਂ 'ਚ ਜਿੱਤੀਆਂ ਚੈਂਪੀਅਨ ਟਰਾਫੀਆਂ <br/> ਅਗਲੀ ਖ਼ਬਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ 'ਚ ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਇਆ <br/>
Ad Position 24