15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦਸਮੇਸ਼ ਪਬਲਿਕ ਸਕੂਲ ਨੇ ਰਾਜ ਪੱਧਰੀ ਅਬੈਕਸ ਮੁਕਾਬਲਿਆਂ 'ਚ ਜਿੱਤੀਆਂ ਚੈਂਪੀਅਨ ਟਰਾਫੀਆਂ <br/>

Ad Position 21
No active advertisement
ਅਜੀਤ ਡੈਸਕ 13-05-2026
ਕੋਟਕਪੂਰਾ, 12 ਮਈ (ਮੋਹਰ ਸਿੰਘ ਗਿੱਲ)-ਫ਼ਿਰੋਜ਼ਪੁਰ ਵਿਖੇ ਰਾਜ ਪੱਧਰੀ ਆਈ.ਡੀ.ਅਬੈਕਸ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸਨ ਕੀਤਾ | ਮੁਕਾਬਲੇ 'ਚ ਗੰਗਾਨਗਰ, ਜਲੰਧਰ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਸਮੇਤ ਕਈ ਜ਼ਿਲਿ੍ਹਆਂ ਦੇ ਬੱਚਿਆਂ ਨੇ ਭਾਗ ਲਿਆ | ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਵੱਖ-ਵੱਖ ਵਰਗਾਂ ਵਿਚ ਹਿੱਸਾ ਲੈਂਦਿਆਂ ਚੈਂਪੀਅਨ ਟਰਾਫੀਆਂ ਅਤੇ ਗ੍ਰੈਜੂਏਸ਼ਨ ਸਨਮਾਨ ਹਾਸਿਲ ਕੀਤੇ | ਜੂਨੀਅਰ ਗਰੁੱਪ ਵਿਚੋਂ ਚੌਥੀ ਜਮਾਤ ਦੀ ਵਿਦਿਆਰਥਣ ਕਾਸ਼ਵੀ ਮਿੱਤਲ ਅਤੇ ਪੰਜਵੀਂ ਜਮਾਤ ਦੇ ਆਰਵ ਸਚਦੇਵਾ ਨੇ ਲਿਖਤੀ ਮੁਕਾਬਲੇ ਵਿਚ ਚੈਂਪੀਅਨ ਟਰਾਫ਼ੀ ਜਿੱਤਣ ਦੇ ਨਾਲ ਗ੍ਰੈਜੂਏਸ਼ਨ ਸਨਮਾਨ ਵੀ ਪ੍ਰਾਪਤ ਕੀਤਾ | ਇਸੇ ਤਰ੍ਹਾਂ ਛੇਵੀਂ ਜਮਾਤ ਦੇ ਵਿਦਿਆਰਥੀ ਅਭਿਨਵ ਬਜਾਜ ਨੇ ਮੌਖਿਕ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕਰਦਿਆਂ ਆਈ.ਡੀ. ਅਬੈਕਸ ਚੈਂਪੀਅਨ ਸਨਮਾਨ ਅਤੇ ਗ੍ਰੈਜੂਏਸ਼ਨ ਸਨਮਾਨ ਪ੍ਰਾਪਤ ਕੀਤਾ | ਸੀਨੀਅਰ ਗਰੁੱਪ ਵਿਚ ਨੌਵੀ ਜਮਾਤ ਦੀਆਂ ਵਿਦਿਆਰਥਣਾਂ ਕਵਨੂਰ ਕੌਰ ਅਤੇ ਚਾਰੂ ਨੇ ਦੂਜਾ ਸਥਾਨ ਹਾਸਿਲ ਕੀਤਾ | ਸਕੂਲ ਮੁਖੀ ਡਾ. ਸੁਰਿੰਦਰ ਸਿੰਘ ਟੁਰਨਾ ਅਤੇ ਐਮ.ਡੀ ਜਸਵੀਰ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੱਚਿਆਂ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ |

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਕਰਮਚਾਰੀਆਂ ਵਲੋਂ ਮੰਗਾਂ ਨਾ ਮੰਨਣ 'ਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ <br/> ਅਗਲੀ ਖ਼ਬਰ 50 ਸਾਲ ਬਾਅਦ ਦਸਵੀਂ ਦੇ ਵਿਦਿਆਰਥੀ ਫ਼ਰੀਦਕੋਟ 'ਚ ਹੋਏ ਇਕੱਠੇ <br/>
Ad Position 24