01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਆਈ ਪ੍ਰਤੀਕ੍ਰਿਆ

Ad Position 21
No active advertisement
ਅਜੀਤ ਡੈਸਕ 15-05-2026
ਨਗਰ ਕੌਂਸਲ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਵਲੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ 'ਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸ਼ੋਸਲ ਮੀਡੀਆ 'ਤੇ ਆਪਣਾ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਨਿੰਦਾ ਉਨ੍ਹਾਂ ਦੇ ਪੁਰਾਣੇ ਸਾਥੀ ਸਨ ਅਤੇ ਲੰਬਾਂ ਸਮਾਂ ਉਨ੍ਹਾਂ ਨਾਲ ਮਿਲ ਕੇ ਕੰਮ ਕੀਤਾ ਪ੍ਰੰਤੂ ਪਾਰਟੀ ਦੀਆਂ ਕਈ ਵਾਰ ਮਜਬੂਰੀਆਂ ਬਣ ਜਾਂਦੀਆਂ ਹਨ ਕਿ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੱਸਿਆ ਕਿ ਨਰਿੰਦਰਪਾਲ ਸਿੰਘ ਨਿੰਦਾ ਪਿਛਲੀ ਵਾਰ ਜਿਸ ਵਾਰਡ ਤੋਂ ਚੋਣ ਲੜੇ ਸਨ | ਇਸ ਵਾਰ ਨਵੀਂ ਹੱਦਬੰਦੀ ਦੌਰਾਨ ਇਹ ਵਾਰਡ ਦੋ ਹਿੱਸਿਆ 'ਚ ਵੰਡਿਆ ਗਿਆ | ਇਕ ਹਿੱਸਾ ਬੈਕਵਰਡ ਦੇ ਖਾਤੇ ਵਿਚ ਅਤੇ ਦੂਜਾ ਹਿੱਸਾ ਜਨਰਲ ਵਰਗ ਦੇ ਹਿੱਸਾ ਆ ਗਿਆ | ਉਨ੍ਹਾਂ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਹੀ ਵਾਰਡ 'ਚੋਂ ਬਣੇ ਜਨਰਲ ਵਾਰਡ ਵਿਚ ਚੋਣ ਲੜਨ ਪ੍ਰੰਤੂ ਉਹ ਨਿਊ ਹਰਿੰਦਰਾ ਨਗਰ 'ਚ ਬਣੇ ਵਾਰਡ ਨੰ: 8 ਤੋਂ ਚੋਣ ਲੜਨ ਦੇ ਇੱਛੁਕ ਸਨ | ਜਦੋਂ ਕਿ ਵਾਰਡ ਨੰ: 8 ਦੇ ਸਮੂਹ ਵਸਨੀਕਾਂ ਨੇ ਕਾਂਗਰਸ ਪਾਰਟੀ ਨੂੰ ਆਪਣਾ ਫ਼ੈਸਲਾ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਇੱਥੋਂ ਜਗਵਿੰਦਰ ਸਿੰਘ ਜੁਗਨੂੰ ਨੂੰ ਚੋਣ ਲੜਾਉਣਾ ਚਾਹੁੰਦੇ ਹਨ | ਜਿਸ ਕਾਰਨ ਪਾਰਟੀ ਨੂੰ ਮਜਬੂਰ ਹੋ ਕੇ ਉਸਨੂੰ ਟਿਕਟ ਦੇਣੀ ਪਈ | ਉਨ੍ਹਾਂ ਨਰਿੰਦਰ ਪਾਲ ਸਿੰਘ ਨਿੰਦਾ ਵਲੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ 'ਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਦਲ ਬਦਲੂਆਂ ਦਾ ਬੋਲਬਾਲਾ ਭਾਰੂ <br/> ਅਗਲੀ ਖ਼ਬਰ ਲੜਕੀ ਨੂੰ ਵਰਗਲਾਉਣ ਵਾਲੇ ਲੜਕੇ ਵਿਰੁੱਧ ਮਾਮਲਾ ਦਰਜ
Ad Position 24