ਜੈਤੋ, 14 ਮਈ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ | ਜਿਸ ਵਿਚ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦਾ 12ਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਕੁਸਮ ਕਾਲੜਾ ਨੇ ਦੱਸਿਆ ਕਿ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਤਿੰਨੋਂ ਵਿਸ਼ਾ ਸਮੂਹਾਂ (ਸਾਇੰਸ, ਕਾਮਰਸ ਅਤੇ ਆਰਟਸ) ਵਿਚ 113 ਵਿਦਿਆਰਥੀ ਬੈਠੇ ਸਨ | ਜਿਨ੍ਹਾਂ ਵਿਚੋਂ 90 ਪ੍ਰਤੀਸ਼ਤ ਤੋਂ ਉੱਪਰ 27, 80 ਪ੍ਰਤੀਸ਼ਤ ਤੋਂ ਉੱਪਰ 64, 70 ਪ੍ਰਤੀਸ਼ਤ ਤੋਂ ਉੱਪਰ 21 ਅਤੇ 60 ਪ੍ਰਤੀਸ਼ਤ ਤੋਂ ਉੱਪਰ 1 ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕੀਤੇ ¢ ਸਾਇੰਸ ਗਰੁੱਪ ਵਿਚੋਂ ਕੋਮਲ ਕੌਰ ਸਪੁੱਤਰੀ ਜਗਰੂਪ ਸਿੰਘ ਨੇ 473/500, ਹਰਮਨਪ੍ਰੀਤ ਕÏਰ ਸਪੁੱਤਰੀ ਅਸ਼ੋਕ ਸਿੰਘ 464/500, ਜਸਲੀਨ ਕÏਰ ਸਪੁੱਤਰੀ ਜਸਵਿੰਦਰ ਸਿੰਘ 463/500, ਕਾਮਰਸ ਗਰੁੱਪ ਵਿਚੋਂ ਜਤਿਨ ਸ਼ਰਮਾ ਸਪੁੱਤਰ ਅਮਨਦੀਪ ਨੇ 474/500, ਹਰਮਨ ਸਿੰਘ ਸਪੁੱਤਰ ਜਸਵੀਰ ਸਿੰਘ ਨੇ 470/500, ਹਰਮਨਪ੍ਰੀਤ ਕÏਰ ਸਪੁੱਤਰੀ ਸੁਖਰਾਜ ਸਿੰਘ 469/500, ਆਰਟਸ ਗਰੁੱਪ ਵਿਚ ਜਸ਼ਨਦੀਪ ਕÏਰ ਸਪੁੱਤਰੀ ਜਗਦੀਪ ਸਿੰਘ 465/500, ਖੁਸ਼ਦੀਪ ਕÏਰ ਸਪੁੱਤਰੀ ਅਵਤਾਰ ਸਿੰਘ 464/500 ਅਤੇ ਕਾਸ਼ਿਮਾ ਸਪੁੱਤਰੀ ਰਮਨ ਕੁਮਾਰ ਨੇ 455/500 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੀ ਸਮੂਹ ਪ੍ਰੰਬਧਕੀ ਕਮੇਟੀ ਵਲੋਂ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |