19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬੀ ਸਾਹਿਤ ਸਭਾ ਫ਼ਰੀਦਕੋਟ (ਰਜਿ: ) ਵਲੋਂ ਪੰਜਾਬ ਸਰਕਾਰ ਨੂੰ ਪੰਜਾਬੀ ਭਾਸ਼ਾ ਨੂੰ ਕੇਂਦਰੀ ਸਕੂਲਾਂ 'ਚ ਸੰਨ੍ਹ ਲਾਉਣ ਤੋਂ ਬਚਾਉਣ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 16-05-2026
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਫ਼ਰੀਦਕੋਟ (ਰਜਿ) ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ ਸਮੇਂ 'ਤੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ | ਇਸੇ ਸੰਦਰਭ ਵਿਚ ਇਕ ਮੀਟਿੰਗ ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲੀਆ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕਿ੍ਸ਼ਨ ਲਾਲ ਬੋਕੋਲੀਆ, ਪਾਲ ਸਿੰਘ ਪਾਲ, ਇਕਬਾਲ ਸਿੰਘ ਘਾਰੂ, ਬਲਵੰਤ ਰਾਏ ਗੱਖੜ, ਦਰਸ਼ਨ ਸਿੰਘ ਵਿਰਦੀ, ਸੁਰਿੰਦਰ ਪਾਲ ਸ਼ਰਮਾ ਅਤੇ ਜਗਦੀਪ ਹਸਰਤ ਆਦਿ ਨੇ ਸ਼ਿਰਕਤ ਕੀਤੀ | ਸਭਾ ਨੇ ਇਸ ਗੱਲ ਦੀ ਗੰਭੀਰ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਵਿਚ ਕੇਂਦਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਪਿੱਛੇ ਕਰਕੇ ਸੰਸਕਿ੍ਤ ਭਾਸ਼ਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਜਿਸ ਦਾ ਪੰਜਾਬ ਵਿਚ ਕੋਈ ਸਰੋਕਾਰ ਨਹੀਂ ਹੈ | ਇਸ ਲੜੀ ਵਿਚ ਹੋਰ ਸਪਸ਼ਟ ਕਰਨਾ ਬਣਦਾ ਹੈ ਕਿ ਪੰਜਾਬ ਦੇ ਵਿਦਿਆਰਥੀ ਯੂ.ਪੀ.ਐਸ.ਸੀ ਦੇ ਇਮਤਿਹਾਨ ਵੀ ਪੰਜਾਬੀ ਭਾਸ਼ਾ ਵਿਚ ਦੇ ਸਕਦੇ ਹਨ ਤਾਂ ਜਿੱਥੇ ਪੰਜਾਬੀ ਭਾਸ਼ਾ ਨੂੰ ਨਕਾਰ ਕੇ ਸੰਸਕਿ੍ਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਉਨ੍ਹਾਂ ਬੱਚਿਆਂ ਦਾ ਪੰਜਾਬੀ ਭਾਸ਼ਾ ਵਿਚ ਇਮਤਿਹਾਨ ਦੇਣ ਨੂੰ ਚੁਣਨਾ ਹੋਵੇ ਤਾਂ ਕੀ ਬਣੇਗਾ | ਮੀਟਿੰਗ ਵਿਚ ਸਭਾ ਵਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਅਤੇ ਸੂਬਾ ਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਦੇ ਕੇਂਦਰੀ/ਆਰਮੀ ਸਕੂਲਾਂ ਵਿਚ ਸੰਸਕਿ੍ਤ ਨੂੰ ਤਰਜੀਹ ਨਾ ਦੇ ਕੇ ਪੰਜਾਬੀ ਭਾਸ਼ਾ ਨੂੰ ਕੌਮੀ ਸਿੱਖਿਆ ਨੀਤੀ 2020 ਅਨੁਸਾਰ ਪੰਜਾਬੀ ਭਾਸ਼ਾ (ਪੰਜਾਬ ਦੀ ਖੇਤਰੀ ਭਾਸ਼ਾ) ਨੂੰ ਹੀ ਤਰਜੀਹ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮੁੱਖ ਅਧਿਆਪਕ ਦੀ ਫ਼ਿਨਲੈਂਡ ਯਾਤਰਾ ਸੰਬੰਧੀ ਸਕੂਲ ਸਟਾਫ਼ ਵਲੋਂ ਨਿੱਘੀ ਵਿਦਾਇਗੀ ਅਗਲੀ ਖ਼ਬਰ ਸਰਕਾਰੀ ਸਕੂਲ ਮੌੜ ਦੇ ਵਿਦਿਆਰਥੀਆਂ ਨੇ 8ਵਾਂ ਤੇ 12ਵਾਂ ਸਥਾਨ ਹਾਸਿਲ ਕੀਤਾ
Ad Position 24