ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਸਮਾਜ ਸੇਵਾ ਵਿਚ ਮੋਹਰੀ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਬਕਾ ਐਗਜ਼ੈਕਟਿਵ ਮੈਜਿਸਟ੍ਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਰਬਸੰਮਤੀ ਨਾਲ ਤੀਜੀ ਵਾਰ ਪ੍ਰਧਾਨ ਚੁਣੇ ਜਾਣ 'ਤੇ ਖੱਤਰੀ ਸਭਾ ਮੋਗਾ ਵਲੋਂ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੰਦਿਆਂ ਪ੍ਰਧਾਨ ਪੰਜਾਬ ਖੱਤਰੀ ਸਭਾ ਨੇ ਦੱਸਿਆ ਕਿ ਜਸਵੰਤ ਸਿੰਘ ਦਾਨੀ ਨੇ ਪੂਰੀ ਮਿਹਨਤ ਕਰ ਕੇ ਇਸ ਸੰਸਥਾ ਦਾ ਮਾਣ ਵਧਾਇਆ ਹੈ | ਇਸ ਮੌਕੇ ਐਡਵੋਕੇਟ ਵਿਜੇ ਧੀਰ ਤੋਂ ਇਲਾਵਾ ਪ੍ਰਧਾਨ ਐਮ.ਐਲ. ਜੈਦਕਾ, ਜਨਰਲ ਸੈਕਟਰੀ ਬਲਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਵਿੱਜ, ਸੰਜੀਵ ਕੌੜਾ ਸੈਕਟਰੀ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਭੰਡਾਰੀ, ਫਾਈਨਾਂਸ ਸਕੱਤਰ ਸਰਬਜੀਤ ਮੈਂਗੀ, ਚੀਫ਼ ਐਡਵਾਈਜ਼ਰ ਸੁਮਨ ਕਾਂਤ ਵਿੱਜ, ਐਡਵਾਈਜ਼ਰ ਨਰੇਸ਼ ਧੀਰ, ਐਡਵਾਈਜ਼ਰ ਜੀਵਨ ਕੌੜਾ, ਰਾਕੇਸ਼ ਜੈਸਵਾਲ ਬੁੱਗੀ ਚੀਫ਼ ਐਡਵਾਈਜ਼ਰ, ਮਨੋਜ ਜੈਸਵਾਲ ਚੀਫ਼ ਐਡਵਾਈਜ਼ਰ, ਅਮਨ ਮਦਾਨ ਐਨ.ਜੀ.ਓ., ਸੁਸ਼ੀਲ ਮਿੱਡਾ ਐਨ.ਜੀ.ਓ., ਸੌਰਵ ਐਨ.ਜੀ.ਓ., ਪਿਰਤਪਾਲ ਐਨ.ਜੀ.ਓ., ਸ਼ਿਵ ਟੰਡਨ ਜ਼ਿਲ੍ਹਾ ਜਨਰਲ ਸਕੱਤਰ ਯੁਵਾ ਖੱਤਰੀ ਮਹਾਂਸਭਾ ਪੰਜਾਬ, ਪਿ੍ਆਵਰਤ ਗੁਪਤਾ, ਵਿਕਾਸ ਕਪੂਰ ਸੂਬਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਰਮਨ ਗਾਂਧੀ ਸੂਬਾ ਵਾਈਸ ਪ੍ਰੈਜ਼ੀਡੈਂਟ ਖੱਤਰੀ ਮਹਾਂਸਭਾ ਪੰਜਾਬ ਹਾਜ਼ਰ ਸਨ | ਜਸਵੰਤ ਸਿੰਘ ਦਾਨੀ ਨੇ ਵਿਜੇ ਧੀਰ ਤੇ ਹੋਰਨਾਂ ਦਾ ਉਨ੍ਹਾਂ ਨੂੰ ਸਨਮਾਨਿਤ ਕਰਨ 'ਤੇ ਧੰਨਵਾਦ ਕੀਤਾ |