02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਾਵਰੀਆ ਸਮਾਜ ਬਰਗਾੜੀ ਦੀ ਅਹਿਮ ਮੀਟਿੰਗ

ਬਰਗਾੜੀ, 1 ਅਗਸਤ (ਲਖਵਿੰਦਰ ਸ਼ਰਮਾ)-ਬਾਵਰੀਆ ਸਮਾਜ ਬਰਗਾੜੀ ਦੇ ਆਗੂਆਂ ਦੀ ਅਹਿਮ ਮੀਟਿੰਗ ਅੱਜ 2 ਅਗਸਤ ਨੂੰ ਸਾਦਿਕ ਵਿਖੇ ਸਮੂਹ ਵਿਮੁਕਤ ਜਾਤੀਆਂ ਦੇ ਹੋ ਰਹੇ ਵਿਸ਼ਾਲ ਸੰਮੇਲਨ ਸਬੰਧੀ ਹੋਈ। ਆਗੂਆਂ ਨੇ ਦੱਸਿਆ ਕਿ ਇਸ ਸੰਮੇਲਨ ਵਿਚ ਸਮੂਹ ਵਿਮੁਕਤ, ਘੁਮੰਤ ਅਤੇ ਅਰਧ ਘੁਮੰਤ ਜਾਤੀਆਂ ਦੇ ਲੋਕ ਵੱਡੀ ਗਿਣਤੀ ਵਿਚ ਭਾਗ ਲੈਣਗੇ।

Ad Position 21
No active advertisement
ਅਜੀਤ ਡੈਸਕ 02-08-2026
ਬਰਗਾੜੀ, 1 ਅਗਸਤ (ਲਖਵਿੰਦਰ ਸ਼ਰਮਾ)-ਬਾਵਰੀਆ ਸਮਾਜ ਬਰਗਾੜੀ ਦੇ ਆਗੂਆਂ ਦੀ ਅਹਿਮ ਮੀਟਿੰਗ ਅੱਜ 2 ਅਗਸਤ ਨੂੰ ਸਾਦਿਕ ਵਿਖੇ ਸਮੂਹ ਵਿਮੁਕਤ ਜਾਤੀਆਂ ਦੇ ਹੋ ਰਹੇ ਵਿਸ਼ਾਲ ਸੰਮੇਲਨ ਸਬੰਧੀ ਹੋਈ। ਆਗੂਆਂ ਨੇ ਦੱਸਿਆ ਕਿ ਇਸ ਸੰਮੇਲਨ ਵਿਚ ਸਮੂਹ ਵਿਮੁਕਤ, ਘੁਮੰਤ ਅਤੇ ਅਰਧ ਘੁਮੰਤ ਜਾਤੀਆਂ ਦੇ ਲੋਕ ਵੱਡੀ ਗਿਣਤੀ ਵਿਚ ਭਾਗ ਲੈਣਗੇ। ਇਸ ਸੰਮੇਲਨ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਹੋਣਗੇ ਅਤੇ ਇਸ ਸੰਮੇਲਨ ਨੂੰ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂ ਯੋਧਾ, ਪੰਜਾਬ ਪ੍ਰਧਾਨ ਵਾਹਿਗੂਰੂ ਸਿੰਘ ਅਤੇ ਹੋਰ ਲੀਡਰ ਸਾਹਿਬਾਨ ਆਦਿ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿਚ ਹੋਰਨਾਂ ਮੰਗਾਂ ਤੋਂ ਇਲਾਵਾ 10 ਫ਼ੀਸਦੀ ਰਾਖਵਾਂ ਕੋਟਾ ਲਾਗੂ ਕਰਨ ਦੀ ਮੰਗ ’ਤੇ ਜ਼ੋਰ ਦਿੱਤਾ ਜਾਵੇਗਾ ਤਾਂ ਕਿ ਸਾਰੀਆਂ ਮੰਗਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਾਹੀਂ ਕੇਂਦਰ ਸਰਕਾਰ ਦੇ ਧਿਆਨ ਵਿਚ ਆ ਸਕਣ। ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਸਮਾਜ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਸਾਰੀਆਂ ਸਰਕਾਰਾਂ ਨੇ ਸਮਾਜ ਦੀਆਂ ਮੰਗਾਂ ਪ੍ਰਤੀ ਸਮਾਜ ਨੂੰ ਸਿਰਫ਼ ਲਾਰਾ ਹੀ ਲਗਾਇਆ ਹੈ। ਇਸ ਮੀਟਿੰਗ ਸਮੇਂ ਜਨਰਲ ਸਕੱਤਰ ਪੰਜਾਬ ਪਰਮਜੀਤ ਸਿੰਘ ਬਰਗਾੜੀ, ਪੰਚ ਡਾ. ਵੀਰ ਸਿੰਘ, ਕੁਲਵੰਤ ਸਿੰਘ ਬਰਗਾੜੀ, ਚਤਰ ਦਾਸ, ਰਾਮ ਸਿੰਘ, ਸਾਬਕਾ ਪੰਚ ਚੰਦ ਸਿੰਘ, ਬਲਦੇਵ ਸਿੰਘ, ਨਛੱਤਰ ਸਿੰਘ, ਜਗਸੀਰ ਸਿੰਘ, ਬੋਹੜ ਸਿੰਘ, ਛੋਟੂ ਸਿੰਘ, ਸੁਖਦੇਵ ਸਿੰਘ, ਰਾਮਦਾਸ ਸਿੰਘ, ਬਲਵੀਰ ਸਿੰਘ, ਜੰਗ ਸਿੰਘ, ਰਾਜ ਸਿੰਘ, ਸੁਖਮੰਦਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਰੇਗਾ ਮਜ਼ਦੂਰਾਂ ਨੇ ਫ਼ਰੀਦਕੋਟ ਵਿਖੇ ਮੀਟਿੰਗ ਕਰਕੇ ਮਸਲੇ ਹੱਲ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ’ਚ ਸ਼ਰਧਾ ਨਾਲ ਕੀਤੀ ਸ਼ਮੂਲੀਅਤ
Ad Position 24
No active advertisement