ਫ਼ਰੀਦਕੋਟ, 20 ਮਈ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਫ਼ਰੀਦਕੋਟ 'ਚ ਅਕਾਦਮਿਕ ਵਰ੍ਹੇ 2026-27 ਲਈ ਸਕੂਲ ਦੀ ਨਵੀਂ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਗਿਆ | ਜਿਸ ਨੇ ਅੱਜ ਰਵਾਇਤੀ ਤੌਰ 'ਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਦ ਲਿਆ | ਅੱਜ ਸਵੇਰ ਹੋਏ ਇਕ ਵਿਸ਼ੇਸ਼ ਸਹੁੰ ਚੁੱਕ ਸਮਾਗਮ ਦੌਰਾਨ ਨਵ-ਗਠਿਤ ਕਾਰਜਕਾਰਨੀ ਨੂੰ ਸਕੂਲ ਪ੍ਰਬੰਧਕਾਂ ਵਲੋਂ ਰਸਮੀ ਤੌਰ 'ਤੇ ਬੈਜ ਲਗਾ ਕੇ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰ ਨਿਯੁਕਤ ਕੀਤਾ ਗਿਆ | ਨਵੀਂ ਚੁਣੀ ਗਈ ਵਿਦਿਆਰਥੀ ਪ੍ਰੀਸ਼ਦ ਵਿਚ ਹਰਫ਼ਤਿਹ ਸਿੰਘ ਬਰਾੜ ਅਤੇ ਹਰਮਨਜੋਤ ਕੌਰ ਨੂੰ ਕ੍ਰਮਵਾਰ ਸਕੂਲ ਹੈੱਡ ਬੋਆਏ ਅਤੇ ਸਕੂਲ ਹੈਡ ਗਰਲ, ਹਿੰਮਤਪ੍ਰੀਤ ਸਿੰਘ ਅਤੇ ਹਰਸ਼ੀਤ ਕੌਰ ਨੂੰ ਕ੍ਰਮਵਾਰ ਵਾਈਸ ਹੈੱਡ ਬੋਆਏ ਅਤੇ ਵਾਈਸ ਹੈਡ ਗਰਲ, ਮਨਰਾਜ ਸਿੰਘ ਅਤੇ ਰਿਧਿਕਾ ਨੂੰ ਡਿਸਪਲਿਨ ਪ੍ਰੀਫ਼ੈਕਟ, ਅਭਿਸ਼ੇਕ ਸ਼ਰਮਾ ਅਤੇ ਜੈਸਮੀਨ ਕੌਰ ਨੂੰ ਕਲਚਰਲ ਐਕਟੀਵਿਟੀ ਪ੍ਰੀਫ਼ੈਕਟ, ਮਨਵਿੰਦਰ ਸਿੰਘ ਅਤੇ ਮਨਮੀਤ ਕੌਰ ਨੂੰ ਐਕਟੀਵਿਟੀ ਪ੍ਰੀਫੈਕਟ, ਅਰਸ਼ਦੀਪ ਸ਼ਰਮਾ ਅਤੇ ਸੁਖਮਨਜੋਤ ਕੌਰ ਨੂੰ ਸਪੋਰਟਸ ਪ੍ਰੀਫ਼ੈਕਟ, ਪਰਮਵੀਰ ਸਿੰਘ ਅਤੇ ਮੰਨਤ ਨੂੰ ਅਸੈਂਬਲੀ ਪ੍ਰੀਫੈਕਟ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਦੇ ਚਾਰੇ ਹਾਊਸ ਡਿਸਪਲਿਨ, ਡਿਟਰਮੀਨੇਸ਼ਨ, ਡੇਡੀਕੈਸ਼ਨ ਅਤੇ ਡਿਵੋਸ਼ਨ ਦੇ ਹਾਊਸ ਕੈਪਟਨ ਅਤੇ ਵਾਈਸ ਹਾਊਸ ਕੈਪਟਨ ਵੀ ਨਿਯੁਕਤ ਕੀਤੇ ਗਏ | ਇਸ ਕੌਂਸਲ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਸਕੂਲ ਪ੍ਰਤੀ ਸਮਰਪਣ ਅਤੇ ਸੱਚੀ ਨਿਸ਼ਠਾ ਦੀ ਸਹੁੰ ਚੁਕਾਈ ਗਈ | ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਆਸ਼ੀਸ਼ ਤੋਲਾ ਨੇ ਮੁਬਾਰਕਬਾਦ ਦਿੰਦਿਆਂ ਇਸ ਨਵੀ ਬਣੀ ਵਿਦਿਆਰਥੀ ਪ੍ਰੀਸ਼ਦ ਦੇ ਅਹੁਦੇਦਾਰਾਂ ਨੂੰ ਇਸ ਕਾਰਜਭਾਰ ਨੂੰ ਬੜੀ ਹੀ ਜ਼ਿੰਮੇਵਾਰੀ ਨਾਲ ਸੰਭਾਲਣ ਲਈ ਉਤਸ਼ਾਹਿਤ ਕੀਤਾ ਅਤੇ ਤਾਂ ਜੋ ਉਹ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਦਾ ਚਾਨਣ ਮੁਨਾਰੇ ਬਣ ਸਕਣ | ਪਿ੍ੰਸੀਪਲ ਪਿ੍ਅੰਕਾ ਬਰਾੜ ਨੇ ਵਿਦਿਆਰਥੀਆਂ ਨੂੰ ਵਧੇਰੇ ਜ਼ਿੰਮੇਵਾਰ, ਇਮਾਨਦਾਰ, ਸਮੇਂ ਦੇ ਪਾਬੰਦ ਹੋਣ ਬਾਰੇ ਪ੍ਰੇਰਿਤ ਕੀਤਾ | ਸੰਸਥਾ ਦੇ ਡਾਇਰੈਕਟਰ ਅਨੂਪਮਾ ਤੋਲਾ ਤੇ ਸ਼ਿਵਮ ਤੋਲਾ ਨੇ ਸਾਰੀ ਹੀ ਨਵ-ਨਿਯੁਕਤ ਕਾਰਜਕਾਰਨੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਮੁੱਖ ਅਧਿਆਪਕ ਕੁਲਦੀਪ ਸਿੰਘ, ਮੁੱਖ ਅਧਿਆਪਕਾ ਡਿੰਪਲ, ਵੱਖ ਵੱਖ ਹਾਉਸਾਂ ਦੇ ਅਹੁਦੇਦਾਰ, ਅਧਿਆਪਕ ਹਾਜ਼ਰ ਸਨ |