ਦੋਦਾ, 20 ਮਈ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਉੱਘੇ ਸਮਾਜ ਸੇਵੀ ਅਨੇਕ ਬਰਾੜ ਮਧੀਰ ਵਲੋਂ ਅੱਜ ਸਰਕਾਰੀ ਹਸਪਤਾਲ ਦੋਦਾ ਜਿਸ ਵਿਚ ਨਾਲ ਲੱਗਦੇ ਤਕਰੀਬਨ ਦਰਜਨ ਪਿੰਡਾਂ ਦੇ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ, ਉਨ੍ਹਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਮਿਰਨਾਲ ਬਾਂਸਲ ਸੀ.ਐੱਚ.ਸੀ. ਦੋਦਾ ਦੀ ਅਗਵਾਈ 'ਚ ਪੱਖੇ ਸਪੁਰਦ ਕੀਤੇ | ਉਨ੍ਹਾਂ ਭਵਿੱਖ ਵਿਚ ਲੋਕਾਈ ਦੀ ਸੇਵਾ ਕਰਨ ਦਾ ਪ੍ਰਣ ਕੀਤਾ | ਇਸ ਸ਼ੁੱਭ ਕਾਰਜ ਲਈ ਹਸਪਤਾਲ ਦੇ ਸਮੂਹ ਸਟਾਫ਼ ਨੇ ਸਮਾਜ ਸੇਵੀ ਅਨੇਕ ਬਰਾੜ ਮਧੀਰ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਦੋਦਾ, ਗੌਰਵ ਕੁਮਾਰ, ਕੌਰ ਸਿੰਘ ਦੋਦਾ, ਕੁਲਵੀਰ ਮਧੀਰ, ਗੁਰਜੀਤ ਸਿੰਘ, ਫੂਲਾ ਸਿੰਘ, ਭਿੰਦਰ ਸਿੰਘ, ਪ੍ਰਦੀਪ ਸ਼ਰਮਾ, ਗਗਨਦੀਪ ਸਿੰਘ, ਅਰਸ਼ਦੀਪ ਸਿੰਘ, ਰੇਸ਼ਮ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਹਰਦੀਪ ਮਧੀਰ ਆਦਿ ਹਾਜ਼ਰ ਸਨ |