03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪ੍ਰੈਸਟਾਈਨਵਾਈਬ ਸਕੂਲ 'ਚ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-05-2026
ਕੋਟਕਪੂਰਾ, 23 ਮਈ (ਮੋਹਰ ਸਿੰਘ ਗਿੱਲ)-ਅੰਨੇਵਾਹ ਜੰਗਲਾਂ ਦੀ ਕਟਾਈ ਦੇ ਬਾਵਜੂਦ ਵੀ ਅਸੀਂ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਹਰ ਬੱਚਾ ਜਨਮ ਮੌਕੇ ਬਿਮਾਰ ਪੈਦਾ ਹੋਵੇਗਾ | ਇਹ ਪ੍ਰਗਟਾਵਾ 'ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ' ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਨਿਰਦੇਸ਼ 'ਤੇ ਕੋਟਕਪੂਰਾ ਗਰੁੱਪ ਆਫ਼ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਸਥਾਨਕ ਸਿੱਖਾਂਵਾਲਾ ਰੋਡ 'ਤੇ ਸਥਿਤ ਪ੍ਰੈਸਸਟਾਈਨਵਾਈਬ ਸਕੂਲ ਵਿਖੇ ਕਰਵਾਏ ਗਏ ਵਾਤਾਵਰਨ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪੈ੍ਰਸ ਸਕੱਤਰ ਅਤੇ ਸਮਾਜ ਸੇਵੀ ਗੁਰਿੰਦਰ ਸਿੰਘ ਕੋਟਕਪੂਰਾ ਨੇ ਕੀਤਾ | ਅੱਜ ਘਰ ਘਰ ਲੱਗੇ ਦਵਾਈਆਂ ਵਾਲੇ ਡੱਬੇ ਇਸ ਗੱਲ ਦਾ ਸੰਕੇਤ ਹਨ ਕਿ ਵਾਤਾਵਰਨ ਦੇ ਵਿਗਾੜ ਕਰਕੇ ਹੀ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ | ਜੇਕਰ ਅਸੀਂ ਵਾਤਾਵਰਨ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਹੋਣੀ ਸੁਭਾਵਿਕ ਗੱਲ ਹੈ | ਉਨ੍ਹਾਂ ਅੰਕੜਿਆਂ ਸਹਿਤ ਪਾਣੀ ਦੀ ਬੱਚਤ, ਸਦਵਰਤੋਂ, ਵੱਧ ਤੋਂ ਵੱਧ ਬੂਟੇ ਲਾਉਣ, ਉਨ੍ਹਾਂ ਦੀ ਸੰਭਾਲ ਕਰਨ, ਕੁਦਰਤੀ ਸਰੋਤਾਂ ਨੂੰ ਬਚਾਉਣ ਬਾਰੇ ਵਿਸਥਾਰ 'ਚ ਸਮਝਾਇਆ ਕਿ ਅੱਜ ਤੋਂ ਦੋ ਦਹਾਕੇ ਪਹਿਲਾਂ ਅਤੇ ਵਰਤਮਾਨ ਸਮੇਂ ਵਿਚ ਵਾਤਾਵਰਨ ਦੀ ਸੰਭਾਲ ਪੱਖੋਂ ਅਸੀਂ ਬਹੁਤ ਪੱਛੜ ਗਏ ਹਾਂ | ਦੁਬਈ ਵਰਗੀ ਮਾਰੂਥਲ ਵਾਲੀ ਧਰਤੀ ਨੂੰ ਉੱਥੋਂ ਦੇ ਵਸਨੀਕਾਂ ਨੇ ਹਰਿਆ- ਭਰਿਆ ਕਰ ਦਿੱਤਾ, ਪਰ ਸਾਡੀਆਂ ਗਲਤ ਨੀਤੀਆਂ ਅਤੇ ਮਾੜੀਆਂ ਆਦਤਾਂ ਨਾਲ ਖੁਸ਼ਹਾਲ ਅਤੇ ਰੰਗਲਾ ਅਰਥਾਤ ਹਰਿਆਵਲ ਵਾਲਾ ਪੰਜਾਬ ਬੰਜਰ ਹੋਣ ਵਾਲੀ ਸਥਿਤੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਅਸੀਂ ਕੋਈ ਚਿੰਤਾ ਤੱਕ ਪ੍ਰਗਟਾ ਨਹੀਂ ਰਹੇ | ਪ੍ਰੋ. ਹਰਪ੍ਰੀਤ ਸਿੰਘ ਨੇ ਮੁੱਖ ਵਕਤਾ ਗੁਰਿੰਦਰ ਸਿੰਘ ਅਤੇ ਸੁਸਾਇਟੀ ਦੇ ਸੀਨੀਅਰ ਮੈਂਬਰ ਵਰਿੰਦਰਪਾਲ ਸਿੰਘ ਅਰਨੇਜਾ ਐਲ.ਆਈ.ਸੀ. ਐਡਵਾਈਜਰ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਬੱਚਿਆਂ ਉਪਰ ਇਸ ਸੈਮੀਨਾਰ ਦਾ ਚੰਗਾ ਪ੍ਰਭਾਵ ਪੈਣਾ ਸੁਭਾਵਿਕ ਹੈ | ਰੀਮਾ ਬਾਂਸਲ, ਸਪਨਾ ਕਮਲ ਅਤੇ ਪ੍ਰੋ. ਸੁਖਪ੍ਰੀਤ ਕੌਰ ਸਮੇਤ ਸਮੁੱਚੇ ਸਟਾਫ਼ ਨੇ ਵੀ ਵਾਤਾਵਰਨ ਦੀ ਸੰਭਾਲ ਪ੍ਰਤੀ ਹੋਈ ਗੰਭੀਰ ਵਾਰਤਾਲਾਪ ਉਪਰ ਸੰਤੁਸ਼ਟੀ ਅਤੇ ਸਹਿਮਤੀ ਪ੍ਰਗਟਾਈ | ਉਨ੍ਹਾਂ ਦੱਸਿਆ ਕਿ ਸਕੂਲ ਦਾ ਚੌਗਿਰਦਾ ਹਰਿਆ ਭਰਿਆ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਹਰ ਇਕ ਵਿਦਿਆਰਥੀ ਆਪਣੇ ਜਨਮ ਦਿਨ ਮੌਕੇ ਇਕ ਇਕ ਬੂਟਾ ਲਾ ਕੇ ਉਸ ਦੀ ਸੰਭਾਲ ਯਕੀਨੀ ਬਣਾਉਂਦਾ ਹੈ | ਅੰਤ ਵਿਚ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਮੁਫ਼ਤ ਵੰਡੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ 10ਵੀਂ ਤੇ 12ਵੀਂ ਜਮਾਤ ਦੇ ਅੱਵਲ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਗਿਆਨ ਅੰਜਨੁ ਸਮਰ ਕੈਂਪ 'ਚ 120 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ <br/>
Ad Position 24
No active advertisement