03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗਿਆਨ ਅੰਜਨੁ ਸਮਰ ਕੈਂਪ 'ਚ 120 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ <br/>

Ad Position 21
No active advertisement
ਅਜੀਤ ਡੈਸਕ 24-05-2026
ਕੋਟਕਪੂਰਾ, 23 ਮਈ (ਮੋਹਰ ਸਿੰਘ ਗਿੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸਤਰੀ ਵਿੰਗ ਕੋਟਕਪੂਰਾ ਵਲੋਂ ਸਥਾਨਕ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 10 ਦਿਨਾਂ 'ਗਿਆਨ ਅੰਜਨੁ ਸਮਰ ਕੈਂਪ' ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਸ਼ੁਰੂਆਤ ਸ਼ਬਦ ਅਰਸ਼ਦੀਪ ਕੌਰ ਅਤੇ ਵੀਰ ਜਸਕਰਨ ਸਿੰਘ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਕੀਤੀ ਗਈ | ਨਾਲ ਹੀ ਬੱਚਿਆਂ ਵਲੋ ਨਿਸ਼ਾਨ ਸਾਹਿਬ ਲਹਿਰਾ ਕੇ ਕੈਂਪ ਦੀ ਸ਼ੁਰੂਆਤ ਕੀਤੀ | ਪਹਿਲੇ ਦਿਨ ਪਰਮਜੀਤ ਕੌਰ ਅਤੇ ਸਰਬਜੀਤ ਕੌਰ ਨੇ ਬੱਚਿਆਂ ਦਾ ਸਵਾਗਤ ਕਰਦਿਆਂ ਕੈਂਪ ਅਤੇ ਉਦੇਸ਼ ਬਾਰੇ ਜਾਣੂ ਕਰਵਾਇਆ | ਪ੍ਰੋਜੈਕਟ ਕੋਆਰਡੀਨੇਟਰ ਹਰਮੀਤ ਕੌਰ ਨੇ ਇਸ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਦੇ ਵਿਅਕਤੀਤਵ ਵਿਕਾਸ, ਨੈਤਿਕ ਕਦਰਾਂ-ਕੀਮਤਾਂ, ਆਤਮ ਵਿਸ਼ਵਾਸ ਅਤੇ ਸਿੱਖਣ ਦੀ ਯੋਗਤਾ ਨੂੰ ਨਿਖਾਰਨਾ ਸੀ | ਕੈਂਪ ਦੌਰਾਨ ਬੱਚਿਆਂ ਲਈ ਕਵਿਤਾ ਮੁਕਾਬਲੇ, ਪ੍ਰਸ਼ਨੋਤਰੀ, ਸਪੈਲਿੰਗ ਗੇਮਾਂ, ਅਰਦਾਸ, ਗੋਲ ਸੈਟਿੰਗ, ਪਰਿਵਾਰ ਦੀ ਮਹੱਤਤਾ, ਮੋਬਾਈਲ ਦੀ ਸਹੀ ਵਰਤੋਂ ਅਤੇ ਸ਼ਖ਼ਸ਼ੀਅਤ ਉਸਾਰੀ ਨਾਲ ਸਬੰਧਿਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ | ਮੰਚ ਸੰਚਾਲਨ ਨਵਪ੍ਰੀਤ ਕੌਰ ਅਤੇ ਬੇਅੰਤ ਕੌਰ ਵਲੋਂ ਕੀਤਾ ਗਿਆ | ਵੱਖ-ਵੱਖ ਦਿਨਾਂ ਵਿਚ 120 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਹਰਕਿਰਨ ਕੌਰ ਨੇ ਗੋਲ ਸੈਟਿੰਗ, ਗੁਰਵਿੰਦਰ ਸਿੰਘ ਨੇ ਪਰਿਵਾਰ ਦੀ ਮਹੱਤਤਾ, ਨਵਪ੍ਰੀਤ ਕੌਰ ਨੇ ਮੋਬਾਈਲ ਦੀ ਵਰਤੋਂ, ਅਸ਼ਪ੍ਰੀਤ ਕੌਰ ਨੇ ਸ਼ਖ਼ਸੀਅਤ ਉਸਾਰੀ ਗਤੀਵਿਧੀਆਂ ਰਾਹੀਂ ਸਿੱਖਣ ਦੇ ਨਤੀਜੇ ਅਤੇ ਜਸਬੀਰ ਕੌਰ ਨੇ 'ਅਰਦਾਸ' ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਇਲਾਵਾ ਕਵਿਤਾ ਮੁਕਾਬਲਾ, ਪ੍ਰਸ਼ਨੋਤਰੀ, ਸਪੈਲਿੰਗ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਕੈਂਪ ਦੀ ਸਫ਼ਲਤਾ ਵਿਚ ਭੈਣ ਮਨਜੋਤ ਕੌਰ, ਸੰਦੀਪ ਕੌਰ, ਜਸਮੀਤ ਕੌਰ, ਰਾਜਪ੍ਰੀਤ ਕੌਰ ਅਤੇ ਸਿਮਰਪ੍ਰੀਤ ਕੌਰ, ਜਤਿੰਦਰ ਕੌਰ ਦਾ ਯੋਗਦਾਨ ਰਿਹਾ | ਸਾਰਿਆਂ ਦੇ ਟੀਮ ਵਰਕ ਅਤੇ ਸੇਵਾ ਭਾਵਨਾ ਨਾਲ ਇਹ ਕੈਂਪ ਬਹੁਤ ਹੀ ਸਫ਼ਲ ਰਿਹਾ | ਸਮਾਪਤੀ ਸਮਾਰੋਹ ਮੌਕੇ ਸਕੂਲ ਵਲੋਂ ਮੈਡਮ ਪਰਮਜੀਤ ਕੌਰ ਅਤੇ ਮੈਡਮ ਸਰਬਜੀਤ ਕੌਰ ਜੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਇਸ ਦੇ ਨਾਲ ਹੀ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੀ ਵਾਈਸ ਪਿ੍ੰਸੀਪਲ ਮੈਡਮ ਹਰਸਿਮਰਨ ਕੌਰ ਨੇ ਵੀ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੀ ਸ਼ਖ਼ਸੀਅਤ ਨਿਖ਼ਾਰਨ ਲਈ ਬਹੁਤ ਵਧੀਆ ਮੰਚ ਸਾਬਤ ਹੁੰਦੇ ਹਨ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕੈਂਪ ਵਿਚ ਸਿੱਖੀਆਂ ਗੱਲਾਂ ਨੂੰ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਪ੍ਰਭਜੋਤ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਮੈਡਮ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗਰਮੀ ਦੀਆਂ ਛੁੱਟੀਆਂ ਦੌਰਾਨ ਕੈਂਪ ਵਿਚ ਸ਼ਮੂਲੀਅਤ ਕਰਨ ਲਈ ਸ਼ਲਾਘਾ ਕੀਤੀ | ਕੈਂਪ ਦੌਰਾਨ ਹਰ ਰੋਜ਼ ਕਮਲਪ੍ਰੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਹੋਮਵਰਕ ਦਿੱਤਾ ਗਿਆ | ਕੈਂਪ ਦੀ ਸਮਾਪਤੀ ਅਰਦਾਸ ਨਾਲ ਕੀਤੀ ਗਈ ਅਤੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪ੍ਰੈਸਟਾਈਨਵਾਈਬ ਸਕੂਲ 'ਚ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਝੱਖੜਵਾਲਾ ਦੀ 100 ਪ੍ਰਤੀਸ਼ਤ ਅੰਕ ਹਾਸਿਲ ਕਰਨ ਵਾਲੀ ਵਿਦਿਆਰਥਣ ਕਿਰਨਦੀਪ ਕੌਰ ਸਨਮਾਨਿਤ <br/>
Ad Position 24
No active advertisement