ਬਰਗਾੜੀ, 23 ਮਈ (ਲਖਵਿੰਦਰ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਦੀ 12ਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਸਪੁੱਤਰੀ ਬਲਜਿੰਦਰ ਸਿੰਘ ਵਾਸੀ ਲੰਭਵਾਲੀ ਨੇ ਇਤਿਹਾਸ ਵਿਸ਼ੇ ਵਿਚ 100 ਪ੍ਰਤੀਸ਼ਤ ਅੰਕ ਹਾਸਿਲ ਕੀਤੇ | ਇਸ ਵਿਦਿਆਰਥਣ ਨੂੰ ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਸੰਖੇਪ ਸਮਾਗਮ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਪਰਮਜੀਤ ਕੌਰ, ਸਮਾਜ ਸੇਵੀ ਸਾਬਕਾ ਸਰਪੰਚ ਪਿ੍ਤਪਾਲ ਸਿੰਘ ਬਰਾੜ, ਸਕੂਲ ਮੁਖੀ ਜਸਵਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਇਸ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਵਿਦਿਆਰਥਣ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਇਤਿਹਾਸ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕ ਮਨਜੀਤ ਕੁਮਾਰ ਵਲੋਂ ਕਰਵਾਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਹ ਵਿਦਿਆਰਥਣ ਜ਼ਰੂਰ ਇਕ ਦਿਨ ਉਚੇ ਮੁਕਾਮ ਹਾਸਿਲ ਕਰੇਗੀ ਅਤੇ ਫਿਰ ਤੋਂ ਆਪਣੇ ਇਲਾਕੇ, ਮਾਪਿਆਂ, ਅਧਿਆਪਕਾਂ ਦਾ ਨਾਂਅ ਰੌਸ਼ਨ ਕਰੇਗੀ | ਵਿਦਿਆਰਥਣ ਕਿਰਨਦੀਪ ਕੌਰ ਅਤੇ ਮਾਪਿਆਂ ਨੇ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਦਾ ਸਮੂਹ ਸਟਾਫ਼ ਬੱਚਿਆਂ ਨੂੰ ਹਰ ਸਮੇਂ ਚੰਗੀ ਮਿਹਨਤ ਕਰਵਾੳਾੁਦੇ ਹਨ ਜਿਸ ਕਾਰਨ ਇਸ ਸਕੂਲ ਦੇ ਨਤੀਜੇ ਵਧੀਆ ਆਉਂਦੇ ਹਨ | ਇਸ ਮੌਕੇ ਅਧਿਆਪਕ ਖੁਸ਼ਵੰਤ ਬਰਗਾੜੀ, ਜਤਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਲਖਵਿੰਦਰ ਕੌਰ, ਹਰਦੀਪ ਸਿੰਘ, ਸੌਰਵ ਕੁਮਾਰ, ਦਰਸ਼ਨ ਵਰਮਾ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਕੌਰ, ਉਸ਼ਾ ਰਾਣੀ, ਤਰਸੇਮ ਸਿੰਘ, ਦਰਸ਼ਨ ਸਿੰਘ, ਸਮੂਹ ਸਟਾਫ ਆਦਿ ਹਾਜ਼ਰ ਸਨ |