ਫ਼ਰੀਦਕੋਟ, 23 ਮਈ (ਜਸਵੰਤ ਸਿੰਘ ਪੁਰਬਾ)-ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਵਲੋਂ ਕੇ ਐਨ ਜੈਨ ਸਕੂਲ ਦੇ ਨੇੜੇ ਚਲਾਏ ਜਾ ਰਹੇ ਮਲਟੀਪਰਪਜ ਟਰੇਨਿੰਗ ਸੈਂਟਰ ਵਿਚ ਲੜਕੀਆਂ ਨੂੰ ਸਿਲਾਈ ਕਢਾਈ, ਬਿਊਟੀ ਪਾਰਲਰ ਦੀ ਸਿਖਲਾਈ ਬਹੁਤ ਹੀ ਤਜ਼ਰਬੇਕਾਰ ਅਧਿਆਪਕ ਕਿਰਨ ਸੁਖੀਜਾ ਅਤੇ ਸਹਾਇਕ ਪਰਮਜੀਤ ਕੌਰ ਵਲੋਂ ਦਿੱਤੀ ਜਾਂਦੀ ਹੈ | ਟਰੇਨਿੰਗ ਪ੍ਰਾਪਤ ਕਰਨ ਉਪਰੰਤ ਕਲੱਬ ਵਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ ਜਿਸ ਬਹੁਤ ਮਹੱਤਤਾ ਹੈ | ਟਰੇਨਿੰਗ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡਣ ਲਈ ਪ੍ਰੋਗਰਾਮ ਕਰਵਾਇਆ ਗਿਆ | ਕਲੱਬ ਦੇ ਜਨਰਲ ਸਕੱਤਰ ਅਜੇ ਜੈਨ ਸੋਨੂੰ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ | ਸੈਂਟਰ ਦੀ ਇੰਚਾਰਜ ਕਿਰਨ ਸੁਖੀਜਾ ਨੇ ਟਰੇਨਿੰਗ ਸੈਂਟਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀਆਂ ਨੂੰ ਟਰੇਨਿੰਗ ਦੇਣ ਲਈ 6 ਮਹੀਨੇ ਦਾ ਕੋਰਸ ਇਸ ਦੌਰਾਨ ਲੜਕੀਆਂ ਨੂੰ ਬਿਊਟੀ ਪਾਰਲਰ ਦੀ ਮੁਕੰਮਲ ਟਰੇਨਿੰਗ ਦਿੱਤੀ ਜਾਂਦੀ ਜਿਸ ਨਾਲ ਲੜਕੀਆਂ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪਣਾ ਰੁਜ਼ਗਾਰ ਚਲਾ ਸਕਦੀਆਂ ਹਨ | ਉਨ੍ਹਾਂ ਦੱਸਿਆ ਕੇ ਸੈਂਟਰ ਵਿਚ ਸਿਲਾਈ ਕਢਾਈ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ | ਜਿਸ ਨਾਲ ਲੜਕੀਆਂ ਆਪਣੀ ਬੁਟੀਕ ਚਲਾ ਸਕਦੀਆਂ ਹਨ | ਕਿਰਨ ਸੁਖੀਜਾ ਨੇ ਦੱਸਿਆ ਕਿ ਟਰੇਨਿੰਗ ਪੂਰੀ ਕਰਨ ਉਪਰੰਤ ਲੜਕੀਆਂ ਦਾ ਟੈਸਟ ਲਿਆ ਗਿਆ | ਟੈਸਟ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ | ਅੰਤ ਵਿਚ ਕਲੱਬ ਦੇ ਮੀਤ ਪ੍ਰਧਾਨ ਰਾਕੇਸ਼ ਮਿੱਤਲ ਨੇ ਸਭਨਾ ਦਾ ਧੰਨਵਾਦ ਕੀਤਾ | ਇਸ ਮੌਕੇ ਜਨਰਲ ਸਕੱਤਰ ਸੋਨੂੰ ਜੈਨ, ਸਾਬਕਾ ਪ੍ਰਧਾਨ ਪਿ੍ਤਪਾਲ ਸਿੰਘ ਕੋਹਲੀ, ਸਕੱਤਰ ਗੁਰਪ੍ਰੀਤ ਸਿੰਘ ਰਾਜਾ, ਦਫ਼ਤਰ ਇੰਚਾਰਜ ਸੁਰਿੰਦਰ ਕੁਮਾਰ, ਕੇ.ਪੀ. ਸਿੰਘ ਸਰਾਂ, ਵਿੱਤ ਸਕੱਤਰ ਸੁਖਵਿੰਦਰ ਸਿੰਘ ਜੌਹਰ, ਸਲਾਹਕਾਰ ਦਵਿੰਦਰ ਸਿੰਘ, ਕਿਰਨ ਸੁਖੀਜਾ, ਪਰਮਜੀਤ ਕੌਰ, ਜਗਪ੍ਰੀਤ ਕੌਰ, ਦਲਜੀਤ ਕੌਰ, ਅੰਮਿ੍ਤਪਾਲ ਕੌਰ, ਅਨੂ, ਮਹਿਕਪ੍ਰੀਤ ਕੌਰ, ਨਵਨੀਤ ਕੌਰ, ਦੀਪ ਕੌਰ, ਸੁਖਪ੍ਰੀਤ ਕੌਰ, ਮਨਜੋਤ ਕੌਰ, ਪ੍ਰੀਆ ਕੁਮਾਰੀ, ਰਾਜਿੰਦਰ ਕੌਰ, ਸੁਖਪ੍ਰੀਤ ਕੌਰ, ਸਿਮਰਜੀਤ ਕੌਰ ਅਤੇ ਲਖਵਿੰਦਰ ਕੌਰ ਹਾਜ਼ਰ ਸਨ |