ਗਿੱਦੜਬਾਹਾ, 23 ਮਈ (ਸ਼ਿਵਰਾਜ ਸਿੰਘ ਬਰਾੜ)-ਸਿਲਵਰ ਓਕਸ ਸਕੂਲ ਗਿੱਦੜਬਾਹਾ ਵਿਖੇ ਅੱਜ ਏ.ਆਈ.ਜੀ. ਅਰਜੁਨਾ ਐਵਾਡਰੀ ਅਵਨੀਤ ਕੌਰ ਸਿੱਧੂ ਵਲੋਂ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਦੀ ਬੁੱਕਲ ਵਿਚ ਵਸੇ ਪਿੰਡ ਹੁਸਨਰ ਵਿਖੇ ਬੀਤੇ ਪੰਜ ਕੁ ਮਹੀਨੇ ਪਹਿਲਾਂ ਸਿਲਵਰ ਓਕਸ ਸਕੂਲ ਦੀ ਨਵੀਂ ਬਰਾਂਚ ਦਾ ਉੁਦਘਾਟਨ ਕੀਤਾ ਗਿਆ ਸੀ | ਸਕੂਲ ਦੇ ਪ੍ਰਬੰਧਕ ਕਮਲਪੀ੍ਰਤ ਗਰਗ ਨੇ ਦੱਸਿਆ ਕਿ ਸਿਲਵਰ ਓਕਸ ਸਕੂਲ ਵਿਚ ਪੰਜਵੀਂ ਤੱਕ ਦੀਆਂ ਜਮਾਤਾਂ ਲੱਗ ਰਹੀਆਂ ਹਨ | ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਸਕੂਲ ਵਿਚ ਬਾਸਕਟਬਾਲ, ਕਿ੍ਕਟ, ਫੁੱਟਬਾਲ, ਦੌੜਾਂ ਦਾ ਟਰੈਕ, ਬੈਡਮਿੰਟਨ ਦਾ ਇੰਨਡੋਰ ਸਟੇਡੀਅਮ, ਬਾਸਕਟਬਾਲ ਤੋਂ ਇਲਾਵਾ ਹੋਰ ਵੀ ਪ੍ਰਚੱਲਿਤ ਖੇਡਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ | ਸਕੂਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹੁਣ ਉਨ੍ਹਾਂ ਵਲੋਂ ਇੰਡੋਰ ਸ਼ੂਟਿੰਗ ਰੇਂਜ ਬਣਾਈ ਗਈ ਹੈ ਅਤੇ ਇਹ ਹਲਕੇ ਦੀ ਪਹਿਲੀ ਆਧੁਨਿਕ ਸਹੂਲਤਾਂ ਉਚ ਪੱਧਰੀ ਮੁਕਾਬਲਿਆਂ ਵਾਲੀ ਵਾਲੀ ਸ਼ੂਟਿੰਗ ਰੇਂਜ ਹੈ ਅਤੇ ਹਰੇਕ ਖੇਡ ਦੇ ਵਧੀਆ ਕੋਚ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੇ, ਜਿਸ ਨਾਲ ਰਾਸ਼ਟਰੀ ਅਤੇ ਬੱਚੇ ਇੱਥੋਂ ਸਿਖਲਾਈ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਹਲਕੇ ਦਾ ਨਾਂਅ ਰੌਸ਼ਨ ਹੋਵੇਗਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਏ.ਆਈ.ਜੀ. ਰਵਨੀਤ ਕੌਰ ਸਿੱਧੂ ਨੂੰ ਪਿ੍ੰਸੀਪਲ ਮਨਮਹਿਕ ਸਿੱਧੂ ਨੇ ਜੀ ਆਇਆ ਕਹਿੰਦਿਆਂ ਦੱਸਿਆ ਕਿ ਬੱਚਿਆਂ ਲਈ ਉਚ ਪੱਧਰੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ | ਏ.ਆਈ.ਜੀ. ਰਵਨੀਤ ਕੌਰ ਸਿੱਧੂ ਨੇ ਸ਼ੂਟਿੰਗ ਰੇਂਜ ਦਾ ਉਦਘਾਟਨ ਕਰਦਿਆ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈ ਰਹੀਆਂ ਹਨ, ਪ੍ਰੰਤੂ ਜਦੋਂ ਉਹ ਛੋਟੇ-ਛੋਟੇ ਬੱਚਿਆਂ ਦੇ ਹੱਥਾਂ 'ਚ ਫ਼ੜ੍ਹੀਆਂ ਸ਼ੂਟਿੰਗ ਰਾਈਫਲਾਂ ਦੇਖਦੇ ਹਨ ਤਾਂ ਆਪਣਾ ਬਚਪਨ ਯਾਦ ਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਿਲਵਰ ਓਕਸ ਸਕੂਲ ਵਧਾਈ ਦਾ ਪਾਤਰ ਹੈ ਕਿ ਇਸ ਇਲਾਕੇ ਵਿਚ ਅਤੀ ਆਧੁਨਿਕ ਸ਼ੂਟਿੰਗ ਰੇਂਜ ਬਣਾਈ ਹੈ | ਇਸ ਮੌਕੇ ਡਾਇਰੈਕਟਰ ਬਰਨਿੰਦਰਪਾਲ ਕੌਰ ਸੇਖੋਂ ਅਤੇ ਅਜੈ ਗਰਗ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |