17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਕਾਲੀਚਰਨ ਸ਼ਰਮਾ ਦੁਆਰਾ ਡਿਜ਼ਾਈਨ ਪੇਟੈਂਟ ਭਾਰਤ ਸਰਕਾਰ ਦੁਆਰਾ ਮਨਜ਼ੂਰ

Ad Position 21
No active advertisement
ਅਜੀਤ ਡੈਸਕ 25-05-2026
ਮੋਗਾ, 24 ਮਈ (ਸੁਰਿੰਦਰਪਾਲ ਸਿੰਘ)-ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਫੈਕਲਟੀ ਮੈਂਬਰ ਡਾ. ਕਾਲੀਚਰਨ ਸ਼ਰਮਾ ਦੁਆਰਾ ਵਿਕਸਤ ਥਿਨ ਲੇਅਰ ਕ੍ਰੋਮੈਟੋਗ੍ਰਾਫੀ ਕਟਿੰਗ ਡਿਵਾਈਸ ਫ਼ਾਰ ਲੈਬਾਰਟਰੀ ਯੂਜ਼ ਸਿਰਲੇਖ ਵਾਲੇ ਇਕ ਡਿਜ਼ਾਈਨ ਪੇਟੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਹ ਡਿਜ਼ਾਈਨ ਪੇਟੈਂਟ ਡਾ. ਕਾਲੀਚਰਨ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਡਾ. ਓਮ ਪ੍ਰਕਾਸ਼ ਤੰਵਰ ਅਤੇ ਵਿਦਿਆਰਥੀ ਅੰਜਲੀ ਸ਼ਰਮਾ, ਰਵਿੰਦਰ ਦੇਵਨਾਥ ਅਤੇ ਅਨਿਕੇਤ ਨੰਦੀ ਦੇ ਸਹਿਯੋਗੀ ਯਤਨਾਂ ਦੁਆਰਾ ਬਣਾਇਆ ਗਿਆ ਸੀ | ਇਸ ਡਿਵਾਈਸ ਦਾ ਮੁੱਖ ਉਦੇਸ਼ ਪਤਲੀ-ਪਰਤ ਪਲੇਟਾਂ ਨੂੰ ਕੱਟਣ ਦੀ ਸਹੂਲਤ ਦੇਣਾ ਹੈ ਜੋ ਕਿ ਪ੍ਰਯੋਗਸ਼ਾਲਾ ਕ੍ਰੋਮੈਟੋਗ੍ਰਾਫੀ ਤਕਨੀਕਾਂ ਵਿਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ | ਇਸ ਤੋਂ ਇਲਾਵਾ ਡਿਵਾਈਸ ਬਹੁਤ ਘੱਟ ਕੀਮਤ 'ਤੇ ਤਿਆਰ ਕੀਤੀ ਗਈ ਹੈ | ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਡਿਵਾਈਸ ਨੇੜਲੇ ਭਵਿੱਖ ਵਿਚ ਬਾਜ਼ਾਰ ਵਿਚ ਵਪਾਰਕ ਤੌਰ 'ਤੇ ਉਪਲਬਧ ਹੋ ਜਾਵੇਗਾ | ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਡਾ. ਕਾਲੀਚਰਨ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਭਾਰਤ ਸਰਕਾਰ ਵਲੋਂ ਉਨ੍ਹਾਂ ਦੇ ਡਿਜ਼ਾਈਨ ਪੇਟੈਂਟ ਦੀ ਪ੍ਰਵਾਨਗੀ 'ਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ਼ਿਵ ਕਿਰਪਾ ਬਜ਼ੁਰਗ ਆਸ਼ਰਮ ਵਿਖੇ ਪੰਜ ਦਿਨ ਦਾ ਤਜਰਬਾਤੀ ਸਿੱਖਿਆ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਲਰਨਿੰਗ ਫ਼ੀਲਡ ਸਕੂਲ ਵਿਖੇ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ
Ad Position 24