17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਭਿੰਡਰ ਕਲਾਂ 'ਚ ਨੌਜਵਾਨਾਂ ਨੇ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ

Ad Position 21
No active advertisement
ਅਜੀਤ ਡੈਸਕ 25-05-2026
ਕਿਸ਼ਨਪੁਰਾ ਕਲਾਂ, 24 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਦੇ ਨੌਜਵਾਨਾਂ ਨੇ ਰਾਹਗੀਰਾਂ ਦੀ ਸੇਵਾ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਨੌਜਵਾਨਾਂ ਨੇ ਲੰਘ ਰਹੇ ਲੋਕਾਂ ਨੂੰ ਰੋਕ ਕੇ ਠੰਢਾ ਮਿੱਠਾ ਜਲ ਛਕਾਇਆ ਅਤੇ ਗਰਮੀ ਤੋਂ ਰਾਹਤ ਦਿੱਤੀ | ਇਸ ਮੌਕੇ ਪਿੰਡ ਵਿਚ ਸੇਵਾ ਭਾਵਨਾ ਤੇ ਭਾਈਚਾਰੇ ਦਾ ਸੁੰਦਰ ਮਾਹੌਲ ਵੇਖਣ ਨੂੰ ਮਿਲਿਆ | ਪਿੰਡ ਵਾਸੀਆਂ ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੇਵਾਵਾਂ ਨਾਲ ਸਮਾਜ ਵਿਚ ਪਿਆਰ, ਸਾਂਝ ਅਤੇ ਮਨੁੱਖਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ | ਇਸ ਛਬੀਲ ਦੌਰਾਨ ਬਚਿੱਤਰ ਸਿੰਘ ਸੰਧੂ ਟੈਂਟ ਵਾਲੇ, ਬਲਕਾਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਸਕੂਟਰਾਂ ਵਾਲੇ, ਬਿੰਦਰ ਟੇਲਰਜ, ਡਾ. ਰਾਜੂ, ਡਾ. ਨੂਰ, ਸੁੱਖਾ ਹਲਵਾਈ, ਮਨੀ ਵਹਿਣੀਵਾਲ, ਮਾਨ ਕਿਸ਼ਨਪੁਰਾ, ਸੁਰਜੀਤ ਸਿੰਘ ਮਿਸਤਰੀ, ਗੋਰਾ ਭਿੰਡਰ, ਗੁਰਜੀਵਨ ਸਿੰਘ, ਡਾ. ਗਿੱਲ, ਹਰਿੰਦਰ ਸਿੰਘ ਗਹੀਰ, ਬਰਕਤ ਕੋਕਰੀ, ਹਰਦੀਪ ਮਿਸਤਰੀ, ਹਰਦੀਪ ਰੌਲੀ, ਰਾਜ ਨੰਬਰਦਾਰ, ਅੰਮਿ੍ਤ ਭਿੰਡਰ, ਡਾ. ਬਲਵਿੰਦਰ, ਡਾ. ਪੂਰਨ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਸਫਲਤਾ ਲਈ ਦਿੱਤੇ ਗਏ ਮੰਤਰ ਅਗਲੀ ਖ਼ਬਰ ਸ਼ਿਵ ਕਿਰਪਾ ਬਜ਼ੁਰਗ ਆਸ਼ਰਮ ਵਿਖੇ ਪੰਜ ਦਿਨ ਦਾ ਤਜਰਬਾਤੀ ਸਿੱਖਿਆ ਪ੍ਰੋਗਰਾਮ ਕਰਵਾਇਆ
Ad Position 24