17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੋਸ਼ਲ ਵੈੱਲਫੇਅਰ ਕਲੱਬ ਨੇ ਸਰਕਾਰੀ ਹਾਈ ਸਕੂਲ ਘੱਲ ਕਲਾਂ ਵਿਖੇ ਨੈਤਿਕ ਸਿੱਖਿਆ ਸੰਬੰਧੀ ਸੈਮੀਨਾਰ ਲਗਾਇਆ

Ad Position 21
No active advertisement
ਅਜੀਤ ਡੈਸਕ 25-05-2026
ਮੋਗਾ, 24 ਮਈ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਮੋਗਾ ਵਲੋਂ ਅੱਜ ਸਰਕਾਰੀ ਹਾਈ ਸਕੂਲ ਘੱਲ ਕਲਾਂ ਵਿਚ ਨੈਤਿਕ ਸਿੱਖਿਆ ਅਤੇ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਆਪਣੇ ਗੁਰੂਆਂ-ਪੀਰਾਂ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਉਤਾਰਨਾ ਚਾਹੀਦਾ ਹੈ | ਸਾਡੇ ਗੁਰੂਆਂ ਨੇ ਧਰਮ, ਸੱਚ ਅਤੇ ਮਾਨਵਤਾ ਦੀ ਰੱਖਿਆ ਲਈ ਆਪਣੇ ਪ੍ਰਾਣ ਤੱਕ ਤਿਆਗ ਦਿੱਤੇ | ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ | ਪ੍ਰੋ. ਬਲਵਿੰਦਰ ਸਿੰਘ ਅਤੇ ਸੁਰੇਸ਼ ਮਹਿੰਦੀਰੱਤਾ ਨੇ ਨਵੇਂ ਕੋਰਸਾਂ ਤੇ ਨਵੀਆਂ ਤਕਨੀਕਾਂ ਨਾਲ ਹੋਣ ਵਾਲੇ ਵਿਕਾਸ ਬਾਰੇ ਬੱਚਿਆਂ ਨੂੰ ਖੁੱਲ੍ਹ ਕੇ ਜਾਣਕਾਰੀ ਦਿੱਤੀ | ਝਲਮਨਦਾਸ ਅਤੇ ਰਾਜਵਿੰਦਰ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਅਨੁਸ਼ਾਸਨ ਵਿਚ ਰਹਿਣ ਦਾ ਪਾਬੰਦ ਹੋਣਾ ਚਾਹੀਦਾ ਹੈ | ਸਮੇਂ 'ਤੇ ਹਰ ਕੰਮ ਨੂੰ ਅੰਜਾਮ ਦੇਣ ਲਈ ਵੀ ਪ੍ਰੇਰਿਤ ਕੀਤਾ | ਰਜਿੰਦਰ ਕੁਮਾਰ ਵਿਕੀ ਵਲੋਂ ਪਾਣੀ ਪੀਣ ਦੀ ਮਹੱਤਤਾ ਅਤੇ ਸੰਤੁਲਿਤ ਆਹਾਰ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਸੁਰਜੀਤ ਸਿੰਘ ਅਤੇ ਅਸ਼ੋਕ ਨਰੂਲਾ ਵਲੋਂ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ | ਸਹੀ ਉੱਤਰ ਦੇਣ ਵਾਲੇ ਬੱਚਿਆਂ ਨੂੰ ਕਲੱਬ ਵਲੋਂ ਉਤਸ਼ਾਹਿਤ ਵੀ ਕੀਤਾ ਗਿਆ | ਹੈੱਡ ਟੀਚਰ ਨੈਬ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਨਵੇਂ ਯੁੱਗ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਕਲੱਬ ਵਲੋਂ ਜੋ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ, ਕਾਬਲੇ-ਤਾਰੀਫ਼ ਹੈ | ਇਸ ਮੌਕੇ ਗੁਰਪ੍ਰੀਤ ਸ਼ਰਮਾ, ਅਮਰਪ੍ਰੀਤ ਸਿੰਘ, ਬਿਕਰਮ, ਗੁਰਵਿੰਦਰ ਸਿੰਘ, ਝਲਮਨ ਦਾਸ, ਅਜੇ ਸਿੰਗਲਾ, ਰਾਜਵਿੰਦਰ ਸਿੰਘ, ਪ੍ਰੇਮ ਸਿੰਗਲ, ਪਰਮਜੀਤ ਪੰਮਾ, ਸੁਸ਼ੀਲ ਗਰਗ, ਮੰਗਤ ਸ਼ਰਮਾ, ਸੁਰਿੰਦਰਪਾਲ ਮਿਗਲਾਨੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੀਰ ਸਿੰਘ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਸਫਲਤਾ ਲਈ ਦਿੱਤੇ ਗਏ ਮੰਤਰ
Ad Position 24