ਕੋਟਕਪੂਰਾ, 25 ਮਈ (ਮੇਘਰਾਜ)-ਸਥਾਨਕ ਡੀ.ਏ.ਵੀ ਪਬਲਿਕ ਸਕੂਲ ਵਿਖੇ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਲਈ ਵੱਧਦੀ ਹੋਈ ਗਰਮੀ ਨੂੰ ਦੇਖਦਿਆਂ ਪੂਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ¢ ਇਸ ਮੌਕੇ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਦੱਸਿਆ ਕਿ ਬੱਚਿਆਂ ਲਈ ਵਾਟਰ ਪੂਲ ਅਤੇ ਵਾਟਰ ਸਲਾਈਡ, ਰੇਨ ਡਾਂਸ, ਜ਼ੋਰਬ ਬਾਲ, ਬੋਟਿੰਗ, ਫੋਰ ਬਾਉਂਸੀ, ਡਾਰਟ ਗੇਮ, ਟਰੰਪਲੀਨ, ਟੂ ਮੈਰੀ ਗੋ ਗਰਾਊਾਡ ਸਮੇਤ ਹੋਰ ਖੇਡਾਂ ਦਾ ਆਨੰਦ ਮਾਣਿਆ¢ ਉਨ੍ਹਾਂ ਕਿਹਾ ਕਿ ਬੱਚਿਆਂ ਦਾ ਹੱਸਣਾ ਤੇ ਖੇਡਣਾ ਚੰਗੀ ਸਿਹਤ ਦੀ ਨਿਸ਼ਾਨੀ ਹੈ¢ ਪੂਲ ਪਾਰਟੀ ਬੱਚਿਆਂ ਲਈ ਮਨੋਰੰਜਨ ਅਤੇ ਤਾਜ਼ਗੀ ਦਾ ਵਧੀਆ ਸਾਧਨ ਹੈ¢ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਵੀ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ¢ ਕੋਆਰਡੀਨੇਟਰ ਹਰਿੰਦਰ ਕੌਰ ਅਤੇ ਮੋਨਿਕਾ ਅਹੂਜਾ ਦੀ ਟੀਮ ਨੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਖਿਡਾਈਆਂ¢ ਇਸ ਮੌਕੇ ਪਹਿਰਾਵੇ 'ਚ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ¢ ਉਨ੍ਹਾਂ ਕੋਆਰਡੀਨੇਟਰ ਸੁਮਨਪੁਰੀ, ਹਰਿੰਦਰ ਕੌਰ, ਮੋਨਿਕਾ ਅਹੂਜਾ, ਕੁਨਾਲ ਮੋਂਗਾ ਅਤੇ ਹਰਪ੍ਰੀਤ ਸਿੰਘ ਨੂੰ ਇਸ ਪ੍ਰੋਗਰਾਮ ਲਈ ਸਾਰੇ ਕਾਰਜਾਂ ਨੂੰ ਉਲੀਕਣ 'ਤੇ ਸ਼ਾਬਾਸ਼ੀ ਦਿੱਤੀ¢