14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਸਕਾਊਟਸ, ਰੋਵਰਜ, ਗਾਈਡਸ ਅਤੇ ਰੇਂਜਰਜ ਦਾ ਅਡਵੈਂਚਰ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 26-05-2026
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ)-ਭਾਰਤ ਸਕਾਊਟ ਅਤੇ ਗਾਈਡ ਦੇ ਤਾਰਾ ਦੇਵੀ ਰਾਜ ਪੁਰਸਕਾਰ ਅਤੇ ਐਡਵੈਂਚਰ ਕੈਂਪ ਵਿਚ ਮੇਜਰ ਅਜਾਇਬ ਕਾਨਵੈਂਟ ਸਕੂਲ ਜਿਊਣ ਵਾਲਾ ਦੇ ਸਕਾਊਟਸ/ਰੋਵਰਜ ਅਤੇ ਗਾਈਡਸ/ਰੇਂਜਰਜ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਓਾਕਾਰ ਸਿੰਘ ਐਸ.ਓ.ਸੀ ਸਕਾਊਟ ਅਤੇ ਮਨਜੀਤ ਕੌਰ ਏ.ਐਸ.ਓ.ਸੀ ਗਾਈਡ ਦੀ ਯੋਗ ਰਹਿਨੁਮਾਈ ਹੇਠ ਸਕੂਲ ਦੇ 58 ਸਕਾਊਟਸ/ਰੋਵਰਜ ਅਤੇ 62 ਗਾਈਡਸ/ਰੇਂਜਰਜ ਨੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ | ਵਿਦਿਆਰਥੀਆਂ ਨੇ ਅਨੁਸ਼ਾਸਨ, ਟੀਮ ਵਰਕ, ਲੀਡਰਸ਼ਿਪ ਅਤੇ ਸਹਿਨਸ਼ੀਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਦਾ ਮਨ ਮੋਹ ਲਿਆ | ਕੈਂਪ ਦੌਰਾਨ ਸਕਾਊਟਸ ਅਤੇ ਗਾਈਡਸ ਨੇ ਟਰੈਕਿੰਗ, ਰੱਸੀ ਕਲਾ, ਫ਼ਸਟ ਏਡ, ਟੈਂਟ ਲਗਾਉਣ, ਸੱਭਿਆਚਾਰਕ ਅਤੇ ਹੋਰ ਐਡਵੈਂਚਰ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ | ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਲੋਂ ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਡਾ. ਐਸ.ਐਸ. ਬਰਾੜ ਪਿ੍ੰਸੀਪਲ/ਡਾਇਰੈਕਟਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ | ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਰਹੇਗਾ | ਇੰਚਾਰਜ ਅਧਿਆਪਕ ਵੀਰਪਾਲ ਕੌਰ ਡੀ.ਓ.ਸੀ ਰੇਂਜਰ ਅਤੇ ਅੰਮਿ੍ਤਪਾਲ ਕੌਰ ਖੋਸਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਕੌਰ ਜ਼ਿਲ੍ਹੇ 'ਚ ਚੋਣ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਪਿੰਡ ਢਿਲਵਾਂ ਖੁਰਦ ਦੇ ਸੇਮਨਾਲੇ 'ਚ ਖੜ੍ਹਾ ਨਿਕਾਸੀ ਨਾਲੇ ਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ
Ad Position 24