14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿੰਡ ਢਿਲਵਾਂ ਖੁਰਦ ਦੇ ਸੇਮਨਾਲੇ 'ਚ ਖੜ੍ਹਾ ਨਿਕਾਸੀ ਨਾਲੇ ਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 26-05-2026
ਸਾਦਿਕ, 25 ਮਈ (ਗੁਰਭੇਜ ਸਿੰਘ ਚੌਹਾਨ)-ਪਿੰਡ ਢਿਲਵਾਂ ਖੁਰਦ ਦੀ ਨਹਿਰਾ ਚੱਕ ਹੱਦ ਤੋਂ ਨਿੱਕਲਿਆ ਸੇਮਨਾਲਾ ਜੋ ਅੱਗੇ ਸਾਧੂਵਾਲਾ, ਸਾਦਿਕ, ਘੁੱਦੂਵਾਲਾ ਤੋਂ ਹੁੰਦਾ ਹੋਇਆ ਅੱਗੇ ਨਿੱਕਲ ਜਾਂਦਾ ਹੈ | ਇਸਦੀ ਪਿੰਡ ਢਿਲਵਾਂ ਖੁਰਦ ਤੋਂ ਸੇਮਨਾਲੇ ਦੇ ਮੁੱਢ ਤੋਂ 15-20 ਸਾਲ ਤੋਂ ਲੈ ਕੇ ਕਦੇ ਸਫ਼ਾਈ ਨਹੀਂ ਹੋਈ | ਹਰ ਸਾਲ ਡਰੇਨ ਵਿਭਾਗ ਮੇਨ ਆਵਾਜਾਈ ਵਾਲੀਆਂ ਸੜਕਾਂ ਦੇ ਨੇੜਿਉਂ ਜੇ.ਸੀ.ਬੀ ਨਾਲ ਠੂੰਗੇ ਮਾਰਕੇ ਲਿੱਪਾ ਪੋਚੀ ਕਰਕੇ ਇਸ ਸੇਮਨਾਲੇ ਦੀ ਸਫ਼ਾਈ ਦੀ ਕਾਰਵਾਈ ਪਾ ਜਾਂਦਾ ਹੈ ਪਰ ਅਸਲ ਵਿਚ ਇਕ ਵਾਢਿਉਂ ਇਸਦੀ ਸਫ਼ਾਈ ਕਦੇ ਵੀ ਨਹੀਂ ਹੋਈ, ਜਿਸ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਕਾਗਜ਼ਾਂ ਵਿਚ ਇਸ ਦਾ ਕੀ ਰਿਕਾਰਡ ਬੋਲਦਾ ਹੈ | ਇਸ ਸੇਮਨਾਲੇ ਦੇ ਮੁੱਢ ਵਿਚ ਪਿੰਡ ਨੇੜਿਉਂ ਇਸ ਵਿਚ ਪਿੰਡ ਦੇ ਨਿਕਾਸੀ ਨਾਲੇ ਦਾ ਪਾਣੀ ਪਾਈਪਾਂ ਦੱਬ ਕੇ ਪਾਇਆ ਗਿਆ ਹੈ ਤਾਂ ਕਿ ਇਹ ਪਾਣੀ ਅੱਗੇ ਵੱਗਦਾ ਰਹੇ ਪਰ ਸੇਮਨਾਲੇ ਦੀ ਲੰਮੇਂ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਨਿਕਾਸੀ ਨਾਲੇ ਦਾ ਪਾਣੀ ਅੱਗੇ ਨਹੀਂ ਤੁਰ ਰਿਹਾ ਅਤੇ ਇਹ ਇਕ ਕਿਲੋਮੀਟਰ ਤੋਂ ਵੱਧ ਸੇਮਨਾਲੇ ਵਿਚ ਰੁਕਿਆ ਹੋਣ ਕਰਕੇ ਸੇਮਨਾਲਾ ਗੰਦੇ ਪਾਣੀ ਨਾਲ ਕਿਨਾਰਿਆਂ ਤੱਕ ਭਰਿਆ ਹੋਇਆ ਹੈ ਅਤੇ ਇਸਦੇ ਕੋਲ ਦੀ ਨੱਕ ਕੱਜਕੇ ਲੰਘਣਾ ਪੈਂਦਾ ਹੈ ਕਿਉਂਕਿ ਕਾਲਾ ਹੋ ਚੁੱਕੇ ਇਸ ਪਾਣੀ ਤੋਂ ਬੜੀ ਭੈੜੀ ਬਦਬੂ ਮਾਰ ਰਹੀ ਹੈ ਅਤੇ ਜਿੱਥੇ ਇਸਦੀ ਬਦਬੂ ਹਵਾ 'ਚ ਮਿਲਕੇ ਪਿੰਡ ਲਈ ਬਿਮਾਰੀਆਂ ਦਾ ਸੱਦਾ ਦੇ ਰਹੀ ਹੈ, ਉੱਥੇ ਇਹ ਗੰਦਾ ਪਾਣੀ ਧਰਤੀ ਵਿਚ ਰਸ ਰਸ ਕੇ ਧਰਤੀ ਵਿਚ ਜ਼ਜ਼ਬ ਹੋ ਰਿਹਾ ਹੈ ਜੋ ਸਿਰਫ਼ 28 ਫੁੱਟ ਡੂੰਘੀ ਤਹਿ ਤੋਂ ਪਿੰਡ ਵਿਚ ਵਰਤੇ ਜਾਣ ਵਾਲੇ ਪਾਣੀ ਵਿਚ ਰਲਕੇ ਪਿੰਡ ਦੇ ਵਸਨੀਕਾਂ ਲਈ ਪੇਟ, ਕਾਲਾ ਪੀਲੀਆ, ਕੈਂਸਰ, ਹੱਡੀਆਂ, ਦੰਦਾਂ, ਚਮੜੀ ਆਦਿ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਜਾਂ ਬਣ ਹੀ ਰਿਹਾ ਹੈ | ਇਹ ਮਾਮਲਾ ਪਾਣੀ ਦੇ ਸੈਂਪਲ ਲੈਣ 'ਤੇ ਹੀ ਸਾਹਮਣੇ ਆਵੇਗਾ | ਇਸ ਦੀ ਸਫ਼ਾਈ ਕਿਉਂ ਨਹੀਂ ਹੋਈ ਇਸ ਬਾਰੇ ਕਿਸੇ ਉੱਚ ਅਧਿਕਾਰੀ ਨੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ | ਪਿੰਡ ਵਾਸੀਆਂ ਦੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਸੇਮਨਾਲੇ ਦੀ ਤੁਰੰਤ ਸਫ਼ਾਈ ਕਰਵਾਕੇ ਇਹ ਗੰਦਾ ਪਾਣੀ ਚੱਲਦਾ ਕੀਤਾ ਜਾਵੇ ਅਤੇ ਅੱਗੇ ਬਾਰਸ਼ਾਂ ਦਾ ਸਮਾਂ ਵੀ ਆ ਰਿਹਾ ਹੈ ਅਤੇ ਇਹ ਸੇਮਨਾਲਾ ਬਿਲਕੁੱਲ ਬੰਦ ਹੋ ਚੁੱਕਿਆ ਹੈ | ਜਿਸ ਕਰਕੇ ਬਾਰਸ਼ਾਂ ਦਾ ਪਾਣੀ ਅੱਗੇ ਨਹੀਂ ਨਿੱਕਲਣਾ ਜੋ ਫ਼ਸਲਾਂ ਲਈ ਵੀ ਖਤਰਾ ਬਣੇਗਾ |
Ad Position 22
No active advertisement
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਸਕਾਊਟਸ, ਰੋਵਰਜ, ਗਾਈਡਸ ਅਤੇ ਰੇਂਜਰਜ ਦਾ ਅਡਵੈਂਚਰ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ... ਅਗਲੀ ਖ਼ਬਰ ਤਾਜ ਪਬਲਿਕ ਸਕੂਲ ਵਿਖੇ ਫ਼ਨ ਪਿਕਨਿਕ ਪ੍ਰੋਗਰਾਮ ਕਰਵਾਇਆ
Ad Position 24