ਗਿੱਦੜਬਾਹਾ, 25 ਮਈ (ਸ਼ਿਵਰਾਜ ਸਿੰਘ ਬਰਾੜ)-ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿਖੇ ਸਵ: ਬੀਬ ਸੁਰਿੰਦਰ ਕੌਰ ਬਾਦਲ ਦੀ ਯਾਦ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਸਵੇਰ ਵੇਲੇ ਸਕੂਲ ਵਿਚ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਪਾਠੀ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਪਿੰ੍ਰਸੀਪਲ ਕਰਨਲ ਸੁਧਾਂਸ਼ੂ ਆਰੀਆ (ਸੇਵਾ ਮੁਕਤ) ਨੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਦਾ ਸੁਪਨਾ ਸੀ ਕਿ ਮਾਲਵੇ ਦੇ ਇਸ ਇਲਾਕੇ ਵਿਚ ਉੱਚ ਪੱਧਰੀ ਸਿੱਖਿਆ ਦਾ ਅਜਿਹਾ ਅਦਾਰਾ ਖੋਲਿ੍ਹਆ ਜਾਵੇ ਤਾਂ ਕਿ ਇਸ ਇਲਕੇ ਦੇ ਬੱਚੇ ਚੰਗੀ ਸਿੱਖਿਆ ਲੈ ਕਿ ਉਚੀਆਂ ਪਦਵੀਆਂ ਹਾਸਿਲ ਕਰਨ | ਇਸ ਮੌਕੇ ਜਨਰਲ ਸਕੱਤਰ ਗੁਰਚਰਨ ਸਿੰਘ ਸਿੱਧੂ, ਵਕੀਲ ਗੁਰਮੀਤ ਸਿੰਘ ਮਾਨ, ਡਾ. ਆਰ.ਪੀ. ਵਰਮਾ ਅਤੇ ਗੁਰਮੇਲ ਸਿੰਘ ਤੋਂ ਇਲਾਵਾ ਵਾਈਸ ਪਿੰ੍ਰਸੀਪਲ ਜਸਬੀਰ ਸਿੰਘ ਬਰਾੜ ਸਮੇਤ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |