08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

'ਅਜੀਤ' ਦੇ ਪੱਤਰਕਾਰ ਮੇਵਾ ਸਿੰਘ ਨੂੰ ਸਦਮਾ, ਪਿਤਾ ਸਵਰਗਵਾਸ

Ad Position 21
No active advertisement
ਅਜੀਤ ਡੈਸਕ 27-05-2026
ਮੰਡੀ ਕਿੱਲਿਆਂਵਾਲੀ, 26 ਮਈ (ਇਕਬਾਲ ਸਿੰਘ ਸ਼ਾਂਤ)-ਲੰਬੀ ਤੋਂ ਅਦਾਰਾ 'ਅਜੀਤ' ਦੇ ਪੱਤਰਕਾਰ ਮੇਵਾ ਸਿੰਘ ਅਤੇ ਸਾਬਕਾ ਪਿ੍ੰਸੀਪਲ ਇਕਬਾਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਗੁਰਜੰਟ ਸਿੰਘ (84) ਸੰਖੇਪ ਬਿਮਾਰੀ ਮਗਰੋਂ ਸਵਰਗ ਸਿਧਾਰ ਗਏ | ਉਨ੍ਹਾਂ ਦਾ ਅੰਤਿਮ ਸਸਕਾਰ ਦੇਰ ਸ਼ਾਮ ਪਿੰਡ ਅਬੁੱਲਖੁਰਾਣਾ ਵਿਖੇ ਗਮਗੀਨ ਮਾਹੌਲ ਵਿਚ ਕੀਤਾ ਗਿਆ | ਚਿਖਾ ਨੂੰ ਅਗਨੀ ਦੋਵੇਂ ਸਪੁੱਤਰਾਂ ਮੇਵਾ ਸਿੰਘ ਅਤੇ ਇਕਬਾਲ ਸਿੰਘ ਵਲੋਂ ਦਿੱਤੀ ਗਈ | ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ, ਸਕੇ ਸਬੰਧੀ ਅਤੇ ਇਲਾਕੇ ਦੇ ਪੱਤਰਕਾਰ ਮੌਜੂਦ ਸਨ | ਜ਼ਿਕਰਯੋਗ ਹੈ ਕਿ ਮਰਹੂਮ ਗੁਰਜੰਟ ਸਿੰਘ ਦਾ ਜੀਵਨ ਵੱਡੀ ਮਿਹਨਤ ਤੇ ਸਾਦਗੀ ਭਰਪੂਰ ਰਿਹਾ, ਉਨ੍ਹਾਂ ਪੂਰੀ ਸ਼ਿੱਦਤ ਦੇ ਨਾਲ ਆਪਣੇ ਪਰਿਵਾਰ ਨੂੰ ਪੜ੍ਹਾ-ਲਿਖਾ ਕੇ ਤਰੱਕੀ ਦੀਆਂ ਰਾਹਾਂ ਨਾਲ ਜੋੜਿਆ |

Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੂਦਾ ਕੈਪਸੂਲਾਂ ਸਮੇਤ ਇਕ ਕਾਬੂ ਅਗਲੀ ਖ਼ਬਰ ਹਸਪਤਾਲ ਲਿਜਾਂਦੇ ਸਮੇਂ 108 ਐਂਬੂਲੈਂਸ 'ਚ ਹੋਈ ਬੱਚੇ ਦੀ ਡਲਿਵਰੀ 108 ਐਂਬੂਲੈਂਸ ਟੀਮ ਐਮਰਜੈਂਸੀ ਟਰਾਂਜ਼ਿਟ ਦੌਰਾਨ ਸ...
Ad Position 24